ਨਾਬਾਲਗ ਲੜਕੀ ਨਾਲ ਇਕ ਨੌਜਵਾਨ ਨੇ ਕੀਤਾ ਜਬਰ ਜਨਾਹ
ਹੁਸਿ਼ਆਰਪੁਰ, 3 ਜੂਨ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਇਕ ਪਿੰਡ ਵਿਖੇ ਇਕ ਨਾਬਾਲਗ ਲੜਕੀ ਨਾਲ ਇਕ ਨੌਜਵਾਨ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਦੇ ਅਧੀਨ ਆਉਂਦੇ ਇੱਕ ਪਿੰਡ ਵਿੱਚ ਜੋ 13 ਸਾਲਾ ਨਾਬਾਲਗ ਲੜਕੀ ਨਾਲ ਕਥਿਤ ਤੌਰ `ਤੇ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸੁਅਲ ਅਫੈਂਸਿਜ਼ ਐਕਟ (ਪੋਕਸੋ) ਦੀ ਧਾਰਾ 4 ਤਹਿਤ ਮੁਕੱਦਮਾ ਦਰਜ (Case registered) ਕਰ ਲਿਆ ਗਿਆ ਹੈ । ਜਿਸ ਨੌਜਵਾਨ ਵਲੋਂ ਜਬਰ ਜਨਾਹ ਕੀਤਾ ਗਿਆ ਹੈ ਦੀ ਪਛਾਣ ਹਰਦੇਸ਼ ਉਰਫ ਬੰਟੂ ਦੇ ਤੌਰ 'ਤੇ ਹੋਈ ਹੈ ।
ਕੀ ਹੈ ਪੂਰਾ ਮਾਮਲਾ
ਪੁਲਸ ਮੁਤਾਬਕ ਪੀੜਤ ਲੜਕੀ ਜੋ ਮੰਗਲਵਾਰ ਦੀ ਰਾਤ ਕਰੀਬ 1 ਵਜੇ ਆਪਣੇ ਪਰਿਵਾਰ ਨਾਲ ਕੰਮ ਵਾਲੀ ਥਾਂ `ਤੇ ਗਈ ਹੋਈ ਸੀ ਕਿ ਦੌਰਾਨ ਉਹ ਆਪਣੀ ਚੱਪਲ ਲੈਣ ਲਈ ਨੇੜੇ ਹੀ ਬਣੀ ਆਪਣੀ ਝੁੱਗੀ ਵੱਲ ਗਈ, ਜਿਸਨੂੰ ਉਹ ਉੱਥੇ ਭੁੱਲ ਆਈ ਸੀ । ਪੁਲਸ ਅਨੁਸਾਰ ਜਦੋਂ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਲੜਕੀ ਵਾਪਸ ਨਹੀਂ ਆਈ ਤਾਂ ਉਸਦੇ ਚਿੰਤਤ ਮਾਪੇ ਉਸਦੀ ਭਾਲ ਵਿੱਚ ਝੁੱਗੀ ਵੱਲ ਗਏ। ਝੁੱਗੀ ਵਿੱਚ ਲੜਕੀ ਦੇ ਨਾ ਮਿਲਣ `ਤੇ ਜਦੋਂ ਉਨ੍ਹਾਂ ਨੇ ਆਲੇ-ਦੁਆਲੇ ਜਦੋਂ ਲੱਭਣਾ ਸ਼ੁਰੂ ਕੀਤਾ ਤਾਂ ਨੇੜੇ ਬਣੀਆਂ ਝਾੜੀਆਂ ਵਿੱਚ ਉਨ੍ਹਾਂ ਨੇ ਆਪਣੀ ਧੀ ਨੂੰ ਦੇਖਿਆ ਕਿ ਉੱਥੇ ਮੌਜੂਦ ਹਰਦੇਸ਼ ਉਰਫ ਬੰਟੂ (Hardesh aka Bantu) ਲੜਕੀ ਨਾਲ ਕਥਿਤ ਤੌਰ `ਤੇ ਜਬਰ-ਜਨਾਹ ਕਰ ਰਿਹਾ ਸੀ। ਲੜਕੀ ਦੇ ਮਾਪਿਆਂ ਨੂੰ ਆਉਂਦੇ ਦੇਖ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ।
ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ
ਪੀੜਤ ਲੜਕੀ ਦੀ ਮਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ `ਤੇ ਚੱਬੇਵਾਲ ਪੁਲਿਸ ਨੇ ਮੁਲਜ਼ਮ ਹਰਦੇਸ਼ ਉਰਫ ਬੰਟੂ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ । ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਫਿਲਹਾਲ ਫਰਾਰ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ । ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।
