ਸੂਏ ਵਿਚ ਕਾਰ ਡਿੱਗਣ ਕਾਰਨ ਜਖਮੀ ਹੋਏ ਨੌਜਵਾਨ ਨੇ ਤੋੜਿਆ ਦਮ
ਜ਼ੀਰਕਪੁਰ, 25 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਪਿੰਡ ਰਾਮਪੁਰ ਤੋਂ ਛੱਤਬੀੜ ਵਾਲੇ ਰਸਤੇ 'ਤੇ ਪਾਣੀ ਨਾਲ ਭਰੇ ਸੂਏ ਵਿਚ ਕਾਰ ਡਿੱਗੀ ਹੈ ।
ਕਾਰ ਸਵਾਰ ਤਿੰਨਾਂ ਵਿਅਕਤੀਆਂ ਨੂੰ ਪਹੁੰਚਾਇਆ ਹਸਪਤਾਲ
ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮਪੁਰਾ ਤੋਂ ਛੱਤਬੀੜ ਵੱਲ ਜਾਣ ਵਾਲੇ ਰਸਤੇ `ਤੇ ਬੀਤੀ ਰਾਤ ਜੋ ਇੱਕ ਤੇਜ਼ ਰਫ਼ਤਾਰ (Fast pace) ਇਨੋਵਾ ਕਾਰ ਬੇਕਾਬੂ ਹੋ ਕੇ ਪਾਣੀ ਨਾਲ ਭਰੇ ਸੂਏ ਵਿੱਚ ਜਾ ਡਿੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੇ ਹਾਦਸੇ ਤੋਂ ਬਾਅਦ ਕਾਰ ਵਿੱਚ ਸਵਾਰ ਤਿੰਨ ਲੋਕ ਪਾਣੀ ਵਿੱਚ ਫਸ ਗਏ । ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (Road Safety Force) ਦੀਆਂ ਦੋ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਰਾਤ ਦੇ ਹਨੇਰੇ ਤੇ ਤੇਜ਼ ਪਾਣੀ ਦੇ ਵਿਚਕਾਰ ਰੈਸਕਿਊ ਆਪ੍ਰੇਸ਼ਨ ਚਲਾ ਕੇ ਤਿੰਨਾਂ ਨੂੰ ਬਾਹਰ ਕੱਢਿਆ । ਦੱਸਣਯੋਗ ਹੈ ਕਿ ਜਖਮੀ ਹਾਲਤ ਵਿਚ ਹਸਪਤਾਲ ਭੇਜੇ ਗਏ ਦੋ ਵਿਅਕਤੀਆਂ ਵਿਚੋਂ ਇਕ ਵਿਅਕਤੀ ਨੇ ਇਲਾਜ ਦੌਰਾਨ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ ।
ਕੌਣ ਹੈ ਇਹ ਨੌਜਵਾਨ
ਪ੍ਰਾਪਤ ਸੂਚਨਾ ਮੁਤਾਬਕ ਹਾਦਸੇ ਵਿੱਚ ਜ਼ਖ਼ਮੀ ਹੋਏ ਜਿਸ ਨੌਜਵਾਨ ਨੇ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਦਮ ਤੋੜ (Death) ਦਿੱਤਾ ਹੈ ਵਾਲੇ ਨੌਜਵਾਨ ਦੀ ਪਛਾਣ ਤੇਜ ਪ੍ਰਕਾਸ਼ ਵਜੋਂ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਨੌਜਵਾਨਾਂ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੀ ਸ਼ੰਕਾ ਹੈ । ਹਾਦਸੇ ਤੋਂ ਬਾਅਦ ਇੱਕ ਨੌਜਵਾਨ ਕਿਸੇ ਤਰ੍ਹਾਂ ਕਾਰ ਤੋਂ ਬਾਹਰ ਨਿਕਲ ਕੇ ਹਾਈਵੇਅ `ਤੇ ਸਥਿਤ ਢਾਬੇ `ਤੇ ਪਹੁੰਚਿਆ ਅਤੇ ਉੱਥੋਂ ਮਦਦ ਮੰਗੀ । ਢਾਬੇ ਦੀ ਸੂਚਨਾ `ਤੇ ਸੜਕ ਸੁਰੱਖਿਆ ਫੋਰਸ ਦੀਆਂ ਦੋਵੇਂ ਟੀਮਾਂ ਮੌਕੇ `ਤੇ ਪਹੁੰਚੀਆਂ। ਜਵਾਨਾਂ ਨੇ ਬਿਨਾਂ ਸਮਾਂ ਗੁਆਏ ਪਾਣੀ ਵਿੱਚ ਉੱਤਰ ਕੇ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ।
ਕਿਸ ਕਿਸ ਨੂੰ ਕੀਤਾ ਗਿਆ ਸੀ ਰੈਸਕਿਊ
ਸੜਕ ਸੁਰੱਖਿਆ ਫੋਰਸ ਵਲੋਂ ਸੂਏ ਵਿਚ ਡਿੱਗਣ ਤੇ ਜਿਨ੍ਹਾਂ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਸੀ ਦੀ ਪਛਾਣ ਕਰਮਵੀਰ ਸਿੰਘ ਨਿਵਾਸੀ ਔਰਾ ਗਜ਼ੇਨੀਆ, ਜ਼ੀਰਕਪੁਰ, ਰੋਬਿਨ ਨਿਵਾਸੀ ਐਰੋਸਿਟੀ ਅਤੇ ਤੇਜ ਪ੍ਰਕਾਸ਼ ਸਿੰਘ ਨਿਵਾਸੀ ਫਾਲਕਨ ਵਿਊ, ਸੈਕਟਰ-66 ਅਲਫ਼ਾ, ਮੋਹਾਲੀ ਵਜੋਂ ਹੋਈ ਹੈ । ਕਰਮਵੀਰ ਸਿੰਘ ਨੂੰ ਸੁਰੱਖਿਅਤ ਘਰ ਪਹੁੰਚਾਇਆ ਗਿਆ, ਜਦਕਿ ਰੋਬਿਨ ਅਤੇ ਤੇਜ ਪ੍ਰਕਾਸ਼ ਸਿੰਘ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ (Hospital) ਭੇਜਿਆ ਗਿਆ ।
