post

Jasbeer Singh

(Chief Editor)

Patiala News

ਭਾਦਸੋਂ ਵਿਚ ਆਪ ਤੇ ਕਾਂਗਰਸ ਦੀ ਖੜਕੀ, ਆਪ ਦੇ 4 ਅਤੇ ਕਾਂਗਰਸ ਦੇ 12 ਵਿਰੁੱਧ ਪਰਚੇ ਦਰਜ

post-img

ਭਾਦਸੋਂ ਵਿਚ ਆਪ ਤੇ ਕਾਂਗਰਸ ਦੀ ਖੜਕੀ, ਆਪ ਦੇ 4 ਅਤੇ ਕਾਂਗਰਸ ਦੇ 12 ਵਿਰੁੱਧ ਪਰਚੇ ਦਰਜ -ਨਾਭਾ 16 ਜੂਨ : ਪਿੰਡ ਖਨੌੜੇ ਦੀਆਂ ਮਨਰੇਗਾ ਬੀਬੀਆਂ ਨੂੰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਹੋਰਨਾਂ ਵਲੋਂ ਜਾਤੀਸੂਚਕ ਸ਼ਬਦ ਬੋਲਣ, ਧਮਕੀਆਂ ਦੇਣ ਅਤੇ ਵੀਡੀਓ ਵਾਇਰਲ ਕਰਨ ਤੇ ਮਾਮਲਾ ਥਾਣਾ ਭਾਦਸੋਂ ਪਹੁੰਚ ਗਿਆ, ਜਿਥੇ ਸਿਆਸੀ ਦਬਾਓ ਕਾਰਨ ਇਨਸਾਫ ਨਾ ਮਿਲਣ ਤੇ ਭਾਦਸੋ ਪੁਲਿਸ ਦੀਆਂ ਵਧੀਕੀਆਂ ਅਤੇ ਧੱਕੇਸ਼ਾਹੀਆਂ ਦੇ ਖਿਲਾਫ ਕਾਂਗਰਸੀ ਵਰਕਰਾਂ ਵਲੋਂ ਇਨਸਾਫ਼ ਲੈਣ ਲਈ ਜਿਲਾ ਕਾਂਗਰਸ ਕਮੇਟੀ ਪਟਿਆਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਵਿੱਚ ਸਾਰੀ ਰਾਤ ਥਾਣੇ ਦਾ ਘਰਾਓ ਕਰਕੇ ਧਰਨਾ ਦੇਣਾ ਪਿਆ, ਜਿਸ ਦੇ ਦਵਾਓ ਹੇਠ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤਰਨਵੀਰ ਸਿੰਘ ਖਨੌੜਾ, ਡਾ. ਗਿਆਨ ਸਿੰਘ, ਸਦੀਕ ਖਾਂ ਅਤੇ ਅਰਸ਼ਦ ਅਲੀ ਦੇ ਖਿਲਾਫ ਇਕ ਮੁਕੱਦਮਾ ਦਰਜ ਕਰਕੇ ਸਦੀਕ ਖਾਂ ਨੂੰ ਰੈਸਟ ਕਰ ਲਿਆ ਅਤੇ ਬਾਕੀ ਤਿੰਨ ਨੂੰ ਸ਼ਾਮ 5 ਵਜੇ ਤੱਕ ਰੈਸਟ ਕਰਨ ਦਾ ਵਾਅਦਾ ਕੀਤਾ । ਆਮ ਆਦਮੀ ਪਾਰਟੀ ਦੇ 4 ਵਰਕਰਾਂ ਤੇ ਮੁਕੱਦਮਾ ਦਰਜ ਹੋਣ ਦੇ ਰੋਸ ਵਜੋਂ ਵਿਧਾਇਕ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਦੇ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਦੀਪਾ ਰਾਮਗੜ੍ਹ, ਵਿਧਾਇਕ ਦੇ ਭਰਾ ਕਪਿਲ ਮਾਨ, ਟਰੱਕ ਯੂਨੀਅਨ ਨਾਭਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਧਾਰੋਂਕੀ, ਤਜਿੰਦਰ ਸਿੰਘ ਖਹਿਰਾ, ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੈਂਕੀ ਸਿੰਗਲਾ ਨੇ ਵੱਡੀ ਗਿਣਤੀ ਨਾਲ ਥਾਣਾ ਭਾਦਸੋਂ ਵਿਖੇ ਧਰਨਾ ਠੋਕ ਦਿੱਤਾ ਅਤੇ ਆਪਣੇ ਵਰਕਰਾਂ ਵਿਰੁੱਧ ਦਰਜ ਹੋਇਆ ਮੁਕਦਮਾ ਰੱਦ ਕਰਨ ਦੀ ਮੰਗ ਰੱਖ ਦਿੱਤੀ । ਥਾਣਾ ਮੁਖੀ ਭਾਦਸੋਂ ਵੱਲੋਂ ਆਪ ਵਰਕਰਾਂ ਵਿਰੁੱਧ ਦਰਜ ਮੁਕਦਮਾ ਤਾਂ ਰੱਦ ਨਹੀਂ ਕੀਤਾ, ਪਰ ਸਿਆਸੀ ਦਬਾਓ ਹੇਠ ਪਿੰਡ ਖਨੋੜਾ ਦੇ 12 ਕਾਂਗਰਸੀ ਵਰਕਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਸੀਨੀਅਰ ਕਾਂਗਰਸੀ ਆਗੂ ਗੋਪਾਲ ਸਿੰਘ ਖਨੌੜਾ ਨੂੰ ਰਾਤ ਨੂੰ ਗਿਆ ਫੜ ਕੇ ਸਵੇਰ ਹੁੰਦੇ ਹੀ ਨਾਭਾ ਜੇਲ ਭੇਜ ਦਿੱਤਾ, ਜਿਸ ਦੇ ਰੋਸ ਵਜੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜਿਲਾ ਕਾਂਗਰਸ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਭਾਦਸੋਂ ਬਸ ਸਟੈਂਡ ਤੇ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ । ਇਸ ਧਰਨੇ ਨੂੰ ਮੈਂਬਰ ਪਾਰਲੀਮੈਂਟ ਧਰਮਬੀਰ ਗਾਂਧੀ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਦੇਵ ਮਾਨ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ । ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਸਭਨਾਂ ਦੇ ਮੂੰਹਾਂ ਤੇ ਇੱਕੋ ਗੱਲ ਸੁਣਨ ਨੂੰ ਮਿਲੀ ਕਿ ਕੁੰਡੀਆਂ ਦੀ ਸਿੰਗ ਫਸਗੇ, ਹੁਣ ਨਿਤਰੂ ਵੜੇਵੇਂ ਖਾਣੀ ।

Related Post