

ਲੁਧਿਆਣਾ ਜਿਮਨੀ ਚੋਣ ਵਿਚ ਆਪ ਉਮੀਦਵਾਰ ਸੰਜੀਵ ਅਰੋੜ ਦੀ ਹੋਈ ਜਿੱਤ ਲੁਧਿਆਣਾ, 23 ਜੂਨ : ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਹੋਈ ਜਿਮਨੀ ਚੋਣ ਦੇ ਅੱਜ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੀ ਸੀਟ ਤੇ ਖੜੇ੍ਰ ਹੋਏ ਉਮੀਦਵਾਰ ਸੰਜੀਵ ਅਰੋੜਾ ਨੰੁ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਹੋਈ ਹੈ।‘ਆਪ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜਿਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10 ਹਜ਼ਾਰ 637 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ 35 ਹਜ਼ਾਰ 179 ਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 24 ਹਜ਼ਾਰ 542 ਵੋਟਾਂ ਮਿਲੀਆਂ। ਦੱਸਣਯੋਗ ਹੈ ਕਿ ਲੁਧਿਆਣਾ ਵਿਖੇ ਹੋਈ ਜਿਮਨੀ ਚੋਣ ਕਰਵਾਏ ਜਾਣ ਦਾ ਮੁੱਖ ਕਾਰਨ ਇਸ ਸੀਟ ਤੋਂ ਆਪ ਦੇ ਵਿਧਾਇਕ ਦੀ ਮੌਤ ਹੋ ਜਾਣਾ ਸੀ, ਜਿਸਦੇ ਚਲਦਿਆਂ ਸੀਟ ਖਾਲੀ ਹੋ ਗਈ ਅਤੇ ਸਮੁੱਚੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਸ ਚੋਣ ਨੂੰ ਆਪਣੀ ਕਿਸਮਤ ਆਜਮਾਉਣ ਦੇ ਚਲਦਿਆਂ ਆਪਣੀ ਆਪਣੀ ਪਾਰਟੀ ਤੋ ਮਿਲੀ ਟਿਕਟ ਦੇ ਆਧਾਰ ਤੇ ਚੋਣ ਲੜੀ ਪਰ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਆਪਣੇ ਸੁਨਹਿਰੀ ਭਵਿੱਖ ਨੂੰ ਦੇਖਦਿਆਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਹੀ ਜਿੱਤ ਦੁਆਈ।