
ਆਪ ਸਰਕਾਰ ਤੁਹਾਡੇ ਆਪਣੇ ਦੁਆਰ ਤਹਿਤ ਲੋਕ ਕੰਮਾਂ ਨੂੰ ਮਿਲ ਰਹੀ ਹੈ ਪਹਿਲ : ਰਮੇਸ਼ ਸਿੰਗਲਾ
- by Jasbeer Singh
- May 3, 2025

ਆਪ ਸਰਕਾਰ ਤੁਹਾਡੇ ਆਪਣੇ ਦੁਆਰ ਤਹਿਤ ਲੋਕ ਕੰਮਾਂ ਨੂੰ ਮਿਲ ਰਹੀ ਹੈ ਪਹਿਲ : ਰਮੇਸ਼ ਸਿੰਗਲਾ ਪਟਿਆਲਾ, 3 ਮਈ () : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਆਪ ਸਰਕਾਰ ਤੁਹਾਡੇ ਦੁਆਰ ਤਹਿਤ ਲੋਕਾਂ ਦੇ ਕੰਮਾਂ ਨੂੰ ਪਹਿਲ ਮਿਲ ਰਹੀ ਹੈ ਕਿਉਂਕਿ ਪਹਿਲਾਂ ਦੇ ਸਮੇਂ ਦੀਆਂ ਸਰਕਾਰਾਂ ਦੇ ਕਾਰਕਾਲ ਦੌਰਾਨ ਦਫ਼ਤਰ ਖਾਲੀ ਰਹਿੰਦੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਕੀਤਾ ।ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਲੋਕਾਂ ਦੀ ਸੁਣਵਾਈ ਲਈ ਹਰ ਹਫ਼ਤੇ ਸਰਕਟ ਹਾਊਸ ਵਿਖੇ ਸੰਗਤ ਦਰਬਾਰ ਲਗਾ ਕੇ ਮੰਗਾਂ ਪੂਰੀਆਂ ਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ । ਰਮੇਸ਼ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਆਪ ਸਰਕਾਰ ਦੇ ਕਾਰਜਕਾਲ ਵਿਚ ਹਰ ਇੱਕ ਸਰਕਾਰੀ ਕਰਮਚਾਰੀ ਸਮੇਂ ਸਿਰ ਦਫਤਰ ਵਿੱਚ ਮਿਲਦਾ ਹੈ । ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਤੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦੀ ਯਾਦ ਆਉਂਦਿਆਂ ਕਿਹਾ ਕਿ ਜੋ ਵੀ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਤੇ ਕੰਮ ਕਰਨ ਦੀ ਇੱਛਾ ਰੱਖਦਿਆਂ ਰਫ਼ਤਾਰ ਇਥੋਂ ਤੱਕ ਫੜੀ ਕਿ ਜਿਹੜੇ ਕੰਮ ਕਰਨ ਵਾਲੇ ਸਨ ਬੇਸ਼ਕ ਉਹ ਵਾਅਦਿਆਂ ਵਿਚ ਨਹੀਂ ਸਨ ਵੀ ਕੀਤੇ । ਰਮੇ਼ਸ਼ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਫ਼ਸਰਸ਼ਾਹੀ ਦੇ ਵਿਗੜੇ ਬੋਲਾਂ ਤੇ ਮੱਕੂ ਬੰਨ੍ਹਿਆਂ ਤੇ ਸਮੁੱਚੇ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ ਦਿੱਤੀ ਕਿਉਂਕਿ ਹਰੇਕ ਸਰਕਾਰ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸਿ਼ਸ਼ ਵਿਚ ਰਹਿੰਦੀ ਸੀ ਪਰ ਮੁੱਖ ਮੰਤਰੀ ਮਾਨ ਨੇ ਕਿਸੇ ਦੀ ਇਕ ਨਾ ਚੱਲਣ ਦਿੱਤੀ ਤੇ ਕੰਮ ਨਾ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ, ਜਿਸ ਦੇ ਚਲਦਿਆਂ ਵਿਗੜੇ ਬੋਲਾਂ ਵਿਚ ਸੁਧਾਰ ਹੋਇਆ ਤੇ ਕੰਮ ਕਾਜ ਲੀਹ ਤੇ ਪਏ । ਰਮੇਸ਼ ਸਿੰਗਲਾ ਨੇ ਕਿਹਾ ਕਿ ਆਪ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦੀ ਅਗਵਾਈ ਵਿੱਚ ਪਟਿਆਲਾ ਸ਼ਹਿਰ ਵਿੱਚ ਨਵੇਂ ਰਾਸ਼ਨ ਕਾਰਡ ਬਣਾਏ ਗਏ ਤਾਂ ਜੋ ਇਸਦਾ ਲਾਭ ਜਰੂਰਤਮੰਦਾਂ ਨੂੰ ਮਿਲ ਸਕੇ ਜਦੋਂ ਕਿ ਪਹਿਲਾਂ ਹੀ ਹੁੰਦਾ ਸੀ ਸਿਫਾਰਸ਼ੀ ਬੰਦਿਆਂ ਦੇ ਕਾਰਡ ਬਣਾਏ ਜਾਂਦੇ ਸੀ ਪਰ ਹੁਣ ਜਰੂਰਤਮੰਦਾਂ ਦੇ ਕਾਰਡ ਬਣਾਏ ਗਏ ਹਨ ਤੇ ਜਿਸਦੀ ਪ੍ਰਕਿਰਿਆ ਵੀ ਪੂਰੀ ਹੋ ਗਈ ਹੈ ਹੁਣ ਉਨ੍ਹਾਂ ਦੀ ਈ. ਕੇ. ਵਾਈ. ਸੀ. ਕਰਾਈ ਜਾ ਰਹੀ ਹੈ । ਰਮੇਸ਼ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਮ ਲੋਕਾਂ ਲਾਲ ਮੀਟਿੰਗ ਕਰਕੇ ਉਨ੍ਹਾਂ ਦੇ ਸੁਝਾਓ ਲਏ ਜਾਂਦੇ ਹਨ ਤਾਂ ਜੋ ਉਨ੍ਹਾਂ ਸੁਝਾਵਾਂ ਨੂੰ ਪਾਰਟੀ ਅਮਲ ਵਿੱਚ ਲਿਆ ਸਕੇ ਤੇ ਲੋਕਾਂ ਹਿਤੈਸ਼ੀ ਯੋਜਨਾਵਾਂ ਬਣਾਈਆਂ ਜਾ ਸਕਣ ਤਾਂ ਜੋ ਉਨ੍ਹਾਂ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਵੀ ਲਾਜ਼ਮੀ ਕੀਤਾ ਜਾ ਸਕੇ ।