
ਸ੍ਰੀ ਕਾਲੀ ਦੇਵੀ ਮੰਦਰ ਸਰੋਵਰ `ਚ ਦੋ ਮਹੀਨਿਆਂ ਦੇ ਅੰਦਰ ਤਾਜਾ ਜਲ ਪਹੁੰਚਾਉਣ ਲਈ ਆਪ ਸਰਕਾਰ ਪਹਿਲੀ ਸਰਕਾਰ : ਰਮੇਸ਼ ਸਿੰ
- by Jasbeer Singh
- June 23, 2025

ਸ੍ਰੀ ਕਾਲੀ ਦੇਵੀ ਮੰਦਰ ਸਰੋਵਰ `ਚ ਦੋ ਮਹੀਨਿਆਂ ਦੇ ਅੰਦਰ ਤਾਜਾ ਜਲ ਪਹੁੰਚਾਉਣ ਲਈ ਆਪ ਸਰਕਾਰ ਪਹਿਲੀ ਸਰਕਾਰ : ਰਮੇਸ਼ ਸਿੰਗਲਾ ਪਟਿਆਲਾ, 23 ਜੂਨ : ਉਤਰ ਭਾਰਤ ਦੇ ਪ੍ਰਸਿੱਧ ਸ੍ਰੀ ਕਾਲੀ ਮਾਤਾ ਮੰਦਰ ਦੂਰੋਂ-ਦੂਰੋਂ ਆਉਣ ਵਾਲੇ ਭਗਤਾਂ ਦੀ ਸ਼ਰਧਾ ਦਾ ਕੇਂਦਰ ਬਿੰਦੂ ਹੈ ਦੀ ਕਾਇਆ ਕਲਪ ਨੂੰ ਪਹਿਲ ਦਿੰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿਰਫ਼ ਦੋ ਮਹੀਨਿਆਂ ਵਿਚ ਹੀ ਮੰਦਰ ਦੇ ਪਵਿੱਤਰ ਸਰੋਵਰ ਵਿਚ ਤਾਜ਼ਾ ਜਲ ਪਹੁੰਚਾਉਣ ਲਈ ਕਿਆਸਰਾਈਆਂ ਨੂੰ ਅਮਲੀ ਜਾਮਾ ਪਹਿਣਾ ਕੇ ਇਕ ਤਰ੍ਹਾਂ ਤੋਂ ਅਜਿਹਾ ਕਰਨ ਵਾਲੀ ਪਹਿਲੀ ਸਰਕਾਰ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਕਿਉਂਕਿ ਹੁਣ ਤੱਕ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸ੍ਰੀ ਕਾਲੀ ਮਾਤਾ ਮੰਦਰ ਵੱਲ ਧਿਆਨ ਹੀ ਨਹੀਂ ਦਿੱਤਾ ਜਦੋਂ ਕਿ ਪਹਿਲੀਆਂ ਸਰਕਾਰਾਂ ਵਿਚ ਸਰਕਾਰ ਦੇ ਵੱਡੇ ਵੱਡੇ ਤੀਸ ਮਾਰਖਾਂ ਪਟਿਆਲਾ ਨਾਲ ਹੀ ਸਬੰਧ ਰੱਖਦੇ ਰਹੇ ਹਨ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਪ੍ਰਗਟ ਕੀਤੇ । ਰਮੇਸ਼ ਸਿੰਗਲਾ ਨੇ ਦੱਸਿਆ ਕਿ ਸ੍ਰੀ ਕਾਲੀ ਦੇਵੀ ਦੇ ਪਵਿੱਤਰ ਸਰੋਵਰ `ਚ ਕਰੀਬ 30 ਸਾਲਾਂ ਬਾਅਦ ਤਾਜਾ ਜਲ ਭਰਨ ਲਈ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮੰਦਰ ਦੀ ਕਾਇਆ ਕਲਪ ਕਰਕੇ ਇਸਦੇ ਚੌਗਿਰਦੇ ਨੂੰ ਸੰਵਾਰਨ ਸਮੇਤ ਮੰਦਰ ਦੁਆਲੇ ਹੈਰੀਟੇਜ ਸਟਰੀਟ ਵੀ ਬਣਾਈ ਜਾ ਰਹੀ ਹੈ। ਸਿੰਗਲਾ ਆਖਿਆ ਕਿ ਇਹ ਇੱਕ ਨਵੀਂ ਪਾਈਪਲਾਈਨ ਹੀ ਨਹੀਂ ਹੈ ਸਗੋਂ ਲੋਕਾਂ ਦੇ ਵਿਸ਼ਵਾਸ਼ ਤੇ ਭਰੋਸੇ ਨੂੰ ਵੀ ਨਵੀਂ ਰਾਹ ਮਿਲ ਰਹੀ ਹੈ, ਇਸ ਨਾਲ ਸ਼ਰਧਾਲੂਆਂ ਦੀ ਆਸਥਾ ਹੋਰ ਮਜ਼ਬੂਤ ਹੋਵੇਗੀ। ਇਸ ਨਾਲ ਸ਼ਰਧਾਲੂਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਵੀ ਅੱਜ ਪੂਰੀ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਕਾਲੀ ਦੇਵੀ ਦੀ ਕਾਇਆ ਕਲਪ ਕਰਨ ਦੇ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਪੂਰੀ ਸ਼ਰਧਾ ਭਾਵ ਨਾਲ ਮੁਕੰਮਲ ਕਰਵਾਏਗੀ । ਰਮੇਸ਼ ਸਿੰਗਲਾ ਨੇ ਕਿਹਾ ਕਿ ਸ੍ਰੀ ਕਾਲੀ ਮਾਤਾ ਮੰਦਰ ਦੀ ਆਸਥਾ ਪਟਿਆਲਾ ਸਮੇਤ ਪੰਜਾਬ ਤੇ ਦੇਸ਼ ਵਿਦੇਸ਼ `ਚ ਵੱਸਦੇ ਭਾਰਤੀਆਂ ਦੇ ਮਨਾਂ `ਚ ਵੀ ਹੈ ਪ੍ਰੰਤੂ ਸ਼ਰਧਾਲੂ ਇਸ ਦੇ ਸਰੋਵਰ ਤੇ ਚੌਗਿਰਦੇ ਦੇ ਸੁੰਦਰੀਕਰਨ ਦੀ ਮੰਗ ਕਰਦੇ ਸਨ, ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕਰਨ ਦਾ ਕੰਮ ਸ਼ੁਰੂ ਕੀਤਾ ਹੈ । ਰਮੇਸ਼ ਸਿੰਗਲਾ ਨੇ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੰਦਰ ਮਾਤਾ ਸ੍ਰੀ ਕਾਲੀ ਦੇਵੀ ਦੇ ਨਵੀਨੀਕਰਨ ਦੇ ਪ੍ਰਾਜੈਕਟ ਨੂੰ ਮੰਦਰ ਦੀ ਪਵਿੱਤਰਤਾ ਬਰਕਰਾਰ ਰੱਖਦਿਆਂ ਤਰਜੀਹ ਦੇ ਕੇ ਕੰਮ ਕਰਵਾਉਣ ਲਈ ਤਿਆਰ-ਬਰ-ਤਿਆਰ ਹਨ।