post

Jasbeer Singh

(Chief Editor)

Patiala News

ਆਪ ਨੇਤਾ ਬਲਜਿੰਦਰ ਸਿੰਘ ਢਿੱਲੋਂ ਦਾ ਹੋਇਆ ਸ਼ਾਨਦਾਰ ਸਨਮਾਨ

post-img

ਆਪ ਨੇਤਾ ਬਲਜਿੰਦਰ ਸਿੰਘ ਢਿੱਲੋਂ ਦਾ ਹੋਇਆ ਸ਼ਾਨਦਾਰ ਸਨਮਾਨ - ਵਾਰਡ ਦੇ ਵਿਕਾਸ ਕਾਰਜਾਂ 'ਤੇ ਕੀਤੀ ਚਰਚਾ ਪਟਿਆਲਾ, 27 ਜੂਨ : ਅੱਜ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਵਾਰਡ ਨੰਬਰ 23 ਦੀ ਮਿਊਨਿਸਪਲ ਕੌਂਸਲਰ ਮੈਡਮ ਰੂਪਾਲੀ ਗਰਗ ਅਤੇ ਪਰਦੀਪ ਗਰਗ ਵੱਲੋਂ ਸੀਨੀਅਰ ਆਪ ਨੇਤਾ ਬਲਜਿੰਦਰ ਸਿੰਘ ਢਿੱਲੋਂ ਨੂੰ ਪਾਰਟੀ ਲਈ ਕੀਤੀਆਂ ਚੰਗੀਆਂ ਸੇਵਾਵਾਂ ਲਈ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਾਰਡ ਵਿੱਚ ਚੱਲ ਰਹੀਆਂ ਵਿਕਾਸ ਗਤੀਵਿਧੀਆਂ ਬਾਰੇ ਵੀ ਬਲਜਿੰਦਰ ਸਿੰਘ ਢਿਲੋ ਨਾਲ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਬਲਜਿੰਦਰ ਸਿੰਘ ਢਿਲੋ ਨੇ ਆਖਿਆ ਕਿ ਵਾਰਡ ਨੰਬਰ 23 ਵਿੱਚ ਸਫਾਈ, ਸੜਕਾਂ ਦੀ ਮੁਰੰਮਤ, ਅਤੇ ਹੋਰ ਮੁਢਲੀਆਂ ਸੁਵਿਧਾਵਾਂ ਸਬੰਧੀ ਕੰਮ ਜਾਰੀ ਹਨ। ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਪਾਰਟੀ ਦੀ ਨੀਤੀਆਂ ਅਨੁਸਾਰ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚਾਏ ਜਾਣਗੇ । ਉਨਾ ਇਸ ਸਨਮਾਨ ਲਈ ਮੈਡਮ ਰੁਪਾਲੀ ਗਰਗ ਤੇ ਪ੍ਰਦੀਪ ਗਰਗ ਦਾ ਧੰਨਵਾਦ ਵੀ ਕੀਤਾ।

Related Post