
ਮਜੀਠੀਆ ਦੀ ਗ੍ਰਿਫਤਾਰੀ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਰੋਲਿਆ- ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ
- by Jasbeer Singh
- June 27, 2025

ਮਜੀਠੀਆ ਦੀ ਗ੍ਰਿਫਤਾਰੀ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਰੋਲਿਆ- ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ - ਕਿਹਾ : ਪੰਜਾਬ ਅੰਦਰ ਪੈਦਾ ਹੋਏ ਐਮਰਜੰਸੀ ਵਰਗੇ ਹਾਲਾਤ ਪਟਿਆਲਾ, 27 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਨੇ ਗ੍ਰਿਫਤਾਰ ਕਰਕੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਰੋਲ ਕੇ ਰੱਖ ਦਿੱਤਾ ਹੈ, ਇਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਅੱਜ ਗੱਲਬਾਤ ਕਰਦਿਆਂ ਕੀਤਾ। ਬੀਬੀ ਮੁਖਮੈਲਪੁਰ ਨੇ ਕਿਹਾ ਕਿ ਪੰਜਾਬ ਵਿਚਲੀ ਮਾਨ ਸਰਕਾਰ ਨੇ ਪੰਜਾਬ ਵਿੱਚ ਐਮਰਜੰਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਜੋ ਵੀ ਸਰਕਾਰ ਵਿਰੁੱਧ ਸੱਚ ਬੋਲਦਾ ਹੈ, ਉਸ ਦੀ ਆਵਾਜ਼ ਨੂੰ ਬੰਦ ਕਰਨ ਲਈ ਝੂਠੇ ਕੇਸ ਬਣਾ ਕੇ ਜੇਲ ਭੇਜ ਦਿੱਤਾ ਜਾਂਦਾ ਹੈ। ਲੇਕਿਨ ਸ਼ਾਇਦ ਭਗਵੰਤ ਮਾਨ ਅਕਾਲੀ ਦਲ ਦੇ ਇਤਿਹਾਸ ਤੋਂ ਅਣਜਾਣ ਹਨ, ਉਹਨਾਂ ਨੂੰ ਨਹੀਂ ਪਤਾ ਕਿ ਅਕਾਲੀ ਤਾਂ ਵੱਡੇ ਹੀ ਜੇਲਾਂ ਵਿੱਚ ਹੋਏ ਹਨ, ਇਸ ਤਰ੍ਹਾਂ ਕਰਕੇ ਉਹ ਸਾਨੂੰ ਨਹੀਂ ਡਰਾ ਸਕਦਾ ਹਲਕਾ ਘਨੌਰ ਦਾ ਬੱਚਾ- ਬੱਚਾ ਬਿਕਰਮ ਸਿੰਘ ਮਜੀਠੀਆ ਜੀ ਦੇ ਨਾਲ ਖੜਾ ਹੈ। ਉਨਾ ਕਿਹਾ ਕਿ ਅੱਜ ਲੋਕਾਂ ਦਾ ਝੁਕਾਅ ਪੂਰੀਤਰ੍ਹਾਂ ਅਕਾਲੀ ਦਲ ਦੇ ਵੱਲ ਹੈ ਅਤੇ ਲੋਕ ਜਾਣ ਚੁਕੇ ਹਨ ਕਿ ਅਕਾਲੀ ਦਲ ਹੀ ਇਕ ਮਾਤਰ ਅਜਿਹੀ ਪਾਰਟੀ ਹੈ, ਜੋ ਕਿ ਲੋਕਾਂ ਦੇ ਹੱਕਾਂ ਤੇ ਡਟਕੇ ਪਹਿਰਾ ਦੇ ਸਕਦੀ ਹੈ।