
ਪੁਲਸ ਹਿਰਾਸਤ ਵਿਚੋਂ ਫਰਾਰ ਹੋਣ ਵਿਚ ਕਾਮਯਾਬ ਹੋਇਆ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ
- by Jasbeer Singh
- September 2, 2025

ਪੁਲਸ ਹਿਰਾਸਤ ਵਿਚੋਂ ਫਰਾਰ ਹੋਣ ਵਿਚ ਕਾਮਯਾਬ ਹੋਇਆ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਸਨੌਰ, 2 ਸਤੰਬਰ 2025 : ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਆਪ ਵਿਚ ਚੱਲ ਰਹੇ ਕੁੱਝ ਠੀਕ ਨਹੀਂ ਸਬੰਧੀ ਜਾਰੀ ਕੀਤੇ ਬਿਆਨ ਦੇ ਚਲਦਿਆਂ ਹੀ ਆਪ ਦੀ ਸਰਕਾਰ ਵਲੋਂ ਹੀ ਸ਼ੁਰੂ ਕੀਤੇ ਗਏ ਪੁਰਾਣੇ ਕੇੇਸ ਵਿਚ ਕਾਰਵਾਈ ਕਰਨ ਦੇ ਚਲਦਿਆਂ ਕਰਨਾਲ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਪਠਾਣਮਾਜਰਾ ਨੂੰ ਪੁਲਸ ਹਿਰਾਸਤ ਵਿਚੋਂ ਉਨ੍ਹਾਂ ਦੇ ਸਾਥੀ ਛੁੱਡਵਾਉਣ ਵਿਚ ਕਾਮਯਾਬ ਰਹੇ ਹਨ। ਦੱਸਣਯੋਗ ਹੈ ਕਿ ਪੁਲਸ ਹਿਰਾਸਤ ਵਿਚੋਂ ਪਠਾਣਮਾਜਰਾ ਨੂੰ ਛੁੱਡਵਾਉਣ ਵੇਲੇ ਆਏ ਵਿਅਕਤੀਆਂ ਵਲੋਂ ਪੁਲਸ ਤੇ ਗੋਲੀਆਂ ਵੀ ਚਲਾਈਆਂ ਗਈਆਂ। ਪੁਲਸ ਕਰ ਰਹੀ ਹੈ ਸਕਾਰਪੀਓ ਵਿਚ ਫਰਾਰ ਵਿਧਾਇਕ ਤੇ ਉਸਦੇ ਸਾਥੀ ਦਾ ਪਿੱਛਾ ਆਪ ਦੇ ਵਿਧਾਂਹਥ ਪਠਾਣਮਾਜਰਾ ਅਤੇ ਉਨ੍ਹਾਂ ਦੇ ਸਾਥੀ ਜ਼ੋ ਥ ਇੱਕ ਸਕਾਰਪੀਓ ਅਤੇ ਇੱਕ ਫਾਰਚੂਨਰ ਗੱਡੀ ਵਿਚ ਭੱਜ ਗਏ ਹਨ ਦੇ ਵਿਚੋਂ ਪੁਲਸ ਨੇ ਫਾਰਚੂਨਰ ਗੱਡੀ ਅਤੇ ਉਸਨੂੰ ਚਲਾਉਣ ਵਾਲੇ ਵਿਅਕਤੀ ਨੂੰ ਵੀ ਫੜ ਲਿਆ ਹੈ। ਪੁਲਸ ਮੁਤਾਬਕ ਪਕੜੀ ਗੱਈ ਗੱਡੀ ਵਿਚੋਂ ਤਿੰੜ ਪਿਸਤੌਲਾਂ ਬਰਾਮਦ ਹੋਈਆਂ ਹਨ। ਇਥੇ ਹੀ ਬਸ ਨਹੀਂ ਜਿਸ ਗੱਡੀ ਵਿਚ ਵਿਧਾਇਕ ਪਠਾਣਮਾਜਰਾ ਫਰਾਰ ਹੋਏ ਹਨ ਦਾ ਪਿੱਛਾ ਵੀ ਪੁਲਸ ਵਲੋਂ ਲਗਾਤਾਰ ਕਰਨਾ ਜਾਰੀ ਹੈ। ਵਿਧਾਇਕ ਖਿਲਾਫ਼ ਕਾਰਵਾਈ ਔਰਤ ਦੀ ਸਿ਼ਕਾਇਤ ਦੇ ਆਧਾਰ ਤੇ ਹੀ ਗਈ ਹੈ ਕੀਤੀ : ਪਨੂੰ ਪਟਿਆਲਾ ’ਚ ਬਲਤੇਜ ਪੰਨੂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਗਿਆ ਕਿ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਔਰਤ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਗਈ। ਉਸ ਵੱਲੋਂ ਔਰਤ ਨੂੰ ਇਤਰਾਜ਼ਯੋਗ ਵੀਡੀਓਜ਼ ਅਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਦੇ ਚਲਦਿਆਂ ਵਿਧਾਇਕ ਖ਼ਿਲਾਫ਼ ਰੇਪ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਵਿਧਾਇਕ ਪਠਾਣਮਾਜਰਾ ਨੂੰ ਪਤਾ ਲੱਗਿਆ ਕਿ ਉਸ ਖਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ, ਉਸ ਤੋਂ ਬਾਅਦ ਉਹ ਪਾਰਟੀ ਖਿਲਾਫ਼ ਹੜ੍ਹਾਂ ਨੂੰ ਲੈ ਕੇ ਬਿਆਨਬਾਜ਼ੀ ਕਰਨ ਲੱਗਿਆ ਹੈ।