
ਆਪ ਦੀ ਜਿੱਤ ਨਾਲ ਦੇਸ਼ ਦੀ ਰਾਜਨੀਤੀ 'ਚ ਹੋਵੇਗਾ ਵੱਡਾ ਬਦਲਾਅ : ਹਰਮੀਤ ਪਠਾਣਮਾਜਰਾ
- by Jasbeer Singh
- February 5, 2025

ਆਪ ਦੀ ਜਿੱਤ ਨਾਲ ਦੇਸ਼ ਦੀ ਰਾਜਨੀਤੀ 'ਚ ਹੋਵੇਗਾ ਵੱਡਾ ਬਦਲਾਅ : ਹਰਮੀਤ ਪਠਾਣਮਾਜਰਾ - ਜਲਦ ਆ ਰਹੇ ਹਨ ਦਿੱਲੀ ਦੇ ਚੰਗੇ ਦਿਨ : ਲੋਕਾਂ ਲਈ ਹੋਵੇਕਾ ਰਿਕਾਰਡ ਵਿਕਾਸ ਪਟਿਆਲਾ : ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਦੇਸ਼ ਦੀ ਰਾਜਨੀਤੀ ਵਿਚ ਜਲਦ ਵੱਡਾ ਬਦਲਾਅ ਹੋਣ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਲਦ ਹੀ ਦਿੱਲੀ ਦੇ ਚੰਗੇ ਦਿਨ ਆ ਰਹੇ ਹਨ, ਜਿਸਤੋਂ ਬਾਅਦ ਲੋਕਾਂ ਲਈ ਰਿਕਾਰਡ ਤੋੜ ਵਿਕਾਸ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਵੋਟਰਾਂ ਨੂੰ ਪੈਸਿਆਂ ਅਤੇ ਹੋਰ ਚੀਜਾਂ ਦਾ ਲਾਲਚ ਦੇ ਰਹੇ ਹਨ ਪਰ ਵੋਟਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਕ ਵਿਚ ਹਨ । ਉਨ੍ਹਾ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ 'ਤੇ ਚਾਹੇ ਝਾਂੜੂ ਦਾ ਨੰਬਰ 2 ਹੈ ਪਰ ਪਾਰਟੀ ਜਿੱਤ ਕੇ ਪਹਿਲੇ ਸਥਾਨ 'ਤੇ ਆਵੇਗੀ ਅਤੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ । ਉਨ੍ਹਾ ਕਿਹਾ ਕਿ ਦਿਲੀ ਅੰਦਰ ਆਪ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਮੁਫਤ ਬਿਜਲੀ ਮਿਲੇਗੀ, ਔਰਤਾਂ ਨੂੰ ਹਰ ਮਹੀਨੇ 2100 ਰੁਪਏ ਅਤੇ ਉਨ੍ਹਾ ਨੂੰ ਮੁਫਤ ਸੁਵਿਧਾ ਵੀ ਮਿਲੇਗੀ । ਉਨ੍ਹਾ ਕਿਹਾ ਕਿ ਭਾਜਪਾ ਪਹਿਲਾਂ ਨੋਟਬੰਦੀ ਕਰਕੇ ਪੈਸੇ ਲੈ ਗਈ ਅਤੇ ਹੁਣ ਮੁੜ ਲੋਕਾਂ ਨੂੰ ਲੁਟਣ ਦੀ ਤਿਆਰੀ ਕਰ ਰਹੀ ਹੈ ਪਰ ਦਿਲੀ ਦੇ ਲੋਕ ਅਜਿਹਾ ਨਹੀ ਹੋਣ ਦੇਣਗੇ । ਉਨ੍ਹਾ ਕਿਹਾ ਕਿ ਅਪਾ ਪਾਰਟੀ ਸ਼ਹੀਦਾਂ ਦੀ ਸੋਚ 'ਤੇ ਚਲਣ ਵਾਲੀ ਪਾਰਟੀ ਹੈ, ਜੋ ਕਿ ਦਿਲੀ ਵਿਚ ਸਫਲ ਹੋਵੇਗੀ । ਦਿਲੀ ਵਿਚ ਆਮ ਆਦਮੀ ਪਾਰਟੀ ਦੇ ਸਫਲ ਹੋਣ ਨਾਲ ਹੀ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਬਦਲ ਜਾਵੇਗੀ ਤੇ ਲੋਕਾਂ ਲਈ ਰਿਕਾਰਡਤੋੜ ਵਿਕਾਸ ਹੋਵੇਗਾ, ਇਸ ਲਈ ਲੋਕ ਹੁਣ ਭਾਜਪਾ ਜਾਂ ਕਾਂਗਰਸ ਨੂੰ ਮੂੰਹ ਨਹੀ ਲਗਾਉਣਗੇ ਤੇ ਦਿਲੀ ਅੰਦਰ ਆਪ ਪਾਰਟੀ ਦੀ ਹੁੰਝਾਫੇਰ ਜਿੱਤ ਵਿਚ ਆਪਣਾ ਯੋਗਦਾਨ ਪਾਉਣਗੇ ।