post

Jasbeer Singh

(Chief Editor)

Sports

ਸ਼ਾਟਪੁਟ ਵਿੱਚ ਆਭਾ ਨੇ ਕੌਮੀ ਰਿਕਾਰਡ ਬਣਾਇਆ

post-img

ਆਭਾ ਖਟੂਆ ਨੇ ਅੱਜ ਇੱਥੇ ਕੌਮੀ ਫੈਡਰੇਸ਼ਨ ਕੱਪ ਅਥਲੈਟਿਕਸ ਮੁਕਾਬਲੇ ਦੇ ਦੂਜੇ ਦਿਨ 18.41 ਮੀਟਰ ਦੀ ਦੂਰੀ ਨਾਲ ਮਹਿਲਾ ਸ਼ਾਟਪੁਟ ਵਿੱਚ ਕੌਮੀ ਰਿਕਾਰਡ ਬਣਾਇਆ। ਮਹਾਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੀ ਆਭਾ ਇਸ ਮੁਕਾਬਲੇ ਤੋਂ ਪਹਿਲਾਂ ਮਨਪ੍ਰੀਤ ਕੌਰ ਨਾਲ 18.06 ਮੀਟਰ ਨਾਲ ਸਾਂਝੀ ਰਿਕਾਰਡ ਧਾਰਕ ਸੀ। ਉਸ ਨੇ ਇੱਥੇ ਕਲਿੰਗਾ ਸਟੇਡੀਅਮ ਵਿੱਚ ਪੰਜਵੀਂ ਕੋਸ਼ਿਸ਼ ’ਚ 18.41 ਮੀਟਰ ਦੀ ਥਰੋਅ ਨਾਲ ਨਵਾਂ ਕੌਮੀ ਰਿਕਾਰਡ ਬਣਾਇਆ। ਹਾਲਾਂਕਿ ਉਸ ਦੀ ਕੋਸ਼ਿਸ਼ 18.80 ਮੀਟਰ ਦੀ ਓਲੰਪਿਕ ਕੁਆਲੀਫਾਇੰਗ ਦੂਰੀ ਤੋਂ ਬਹੁਤ ਘੱਟ ਹੈ। ਓਲੰਪਿਕ ਕੁਆਲੀਫਿਕੇਸ਼ਨ ਦਾ ਸਮਾਂ 30 ਜੂਨ ਨੂੰ ਖਤਮ ਹੋ ਰਿਹਾ ਹੈ। ਕਿਰਨ ਬਾਲੀਅਨ (16.54 ਮੀਟਰ) ਤੇ ਸ੍ਰਿਸ਼ਟੀ ਵਿਜ (15.86 ਮੀਟਰ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ।

Related Post