
Patiala News
0
ਗੈਰ ਸਮਾਜਿਕ ਅਨਸਰਾਂ ਰੱਖੇ ਦਿੱਲੀ ਰੇਲਵੇ ਟਰੈਕ ’ਤੇ ਕਰੀਬ ਇੱਕ ਦਰਜਨ ਸਰੀਏ
- by Jasbeer Singh
- September 22, 2024

ਗੈਰ ਸਮਾਜਿਕ ਅਨਸਰਾਂ ਰੱਖੇ ਦਿੱਲੀ ਰੇਲਵੇ ਟਰੈਕ ’ਤੇ ਕਰੀਬ ਇੱਕ ਦਰਜਨ ਸਰੀਏ ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਦਿੱਲੀ ਰੇਲਵੇ ਟਰੈਕ ’ਤੇ ਕਰੀਬ ਇੱਕ ਦਰਜਨ ਸਰੀਏ ਰੱਖੇ ਗਏ ਪਰ ਰੇਲਵੇ ਡਰਾਈਵਰ ਦੀ ਚੌਕਸੀ ਦੇ ਚੱਲਦਿਆਂ ਵੱਡਾ ਹਾਦਸਾ ਟਲ ਗਿਆ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਬੰਗੀ ਨਗਰ ’ਚ ਰੇਲਵੇ ਟ੍ਰੈਕ ’ਤੇ ਸਰੀਏ ਰੱਖੇ ਗਏ ਸੀ, ਜਿਸ ਕਾਰਨ ਦਿੱਲੀ ਰੇਲਵੇ ਟਰੈਕ ’ਤੇ ਬਠਿੰਡਾ ਆ ਰਹੀ ਮਾਲ ਗੱਡੀ ਨੂੰ 45 ਮਿੰਟ ਤੱਕ ਰੁਕਣਾ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤ ਆਰਪੀਐਫ ਦੀ ਟੀਮ ਪਹੁੰਚੀ। ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।