
ਦੋ ਕੁੜੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਕੀਤਾ ਐਨਕਾਊਂਟਰ ਵਿਚ ਢੇਰ
- by Jasbeer Singh
- October 13, 2025

ਦੋ ਕੁੜੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਕੀਤਾ ਐਨਕਾਊਂਟਰ ਵਿਚ ਢੇਰ ਮੇਰਠ, 13 ਅਕਤੂਬਰ 2025 : ਦੋ ਕੁੜੀਆਂ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਜਿਸਨੂੰ ਇਸ ਘਟਨਾਕ੍ਰਮ ਦਾ ਦੋਸ਼ੀ ਪਾਇਆ ਗਿਆ ਨੂੰ ਪੁਲਸ ਨੇ ਇਕ ਮੁਕਾਬਲੇ ਵਿਚ ਮਾਰ ਮੁਕਾਇਆ ਹੈ। ਕਿਥੇ ਹੋਇਆ ਮੁਕਾਬਲਾ ਮੇਰਠ ਪੁਲਸ ਜਿਸਨੇ ਅੱਜ ਸਵੇਰੇ ਦੋ ਕੁੜੀਆਂ ਨਾਲ ਬਲਾਤਕਾਰ ਦੇ ਦੋਸ਼ੀ ਇੱਕ ਮੁਲਜ਼ਮ ਨੂੰ ਮੁਕਾਬਲੇ ਵਿੱਚ ਮਾਰ ਮੁਕਾਇਆ ਵਾਲਾ ਮੁਕਾਬਲਾ ਸਰੂਰਪੁਰ ਥਾਣਾ ਖੇਤਰ ਦੇ ਜੰਗਲਾਂ ਨੇੜੇ ਹੋਇਆ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨਾਲ ਘਿਰਿਆ ਹੋਇਆ ਦੇਖ ਕੇ ਅਪਰਾਧੀ ਨੇ ਗੋਲੀ ਚਲਾ ਦਿੱਤੀ। ਪੁਲਸ ਨੇ ਆਪਣਾ ਬਚਾਓ ਕਰਦਿਆਂ ਜਵਾਬੀ ਗੋਲੀਬਾਰੀ ਕੀਤੀ, ਜਿਸ ਦੇ ਚਲਦਿਆਂ ਸ਼ਹਿਜ਼ਾਦ ਉਰਫ਼ (ਨਿੱਕੀ) ਜਿਸ `ਤੇ 25 ਹਜ਼ਾਰ ਰੁਪਏ ਦਾ ਇਨਾਮ ਸੀ ਗੋਲੀਬਾਰੀ ਵਿੱਚ ਮਾਰਿਆ ਗਿਆ। ਕੀ ਦੱਸਿਆ ਐਸ. ਐਸ. ਪੀ. ਨੇ ਐਸ. ਐਸ. ਪੀ. ਡਾ. ਵਿਪਿਨ ਟਾਡਾ ਨੇ ਕਿਹਾ ਕਿ ਮੁਲਜ਼ਮ ਸ਼ਹਿਜ਼ਾਦ ਉਰਫ਼ ਨਿੱਕੀ ਮੇਰਠ ਦੇ ਬਹਸੁਮਾ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਖਿ਼ਲਾਫ਼ ਸੱਤ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਉਹ ਮੁੱਖ ਤੌਰ `ਤੇ ਇੱਕ ਬਲਾਤਕਾਰੀ ਸੀ ਅਤੇ ਉਸ ਨੇ ਇੱਕ 7 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਸੀ। ਐਤਵਾਰ ਰਾਤ ਨੂੰ ਵੀ ਸ਼ਹਿਜ਼ਾਦ ਬਾਹਸੁਮਾ ਵਿੱਚ ਬਲਾਤਕਾਰ ਪੀੜਤ ਲੜਕੀ ਦੇ ਘਰ ਗਿਆ ਸੀ ਅਤੇ ਗੋਲੀਬਾਰੀ ਕੀਤੀ ਸੀ । ਚੈਕਿੰਗ ਦੌਰਾਨ ਪੁਲਸ ਨੇ ਸ਼ੱਕ ਵਿਅਕਤੀ ਨੂੰ ਬਾਈਕ ਤੇ ਆਉਂਦੇ ਦੇਖਿਆ : ਐਸ. ਐਸ. ਪੀ. ਐਸ. ਐਸ. ਪੀ. ਨੇ ਕਿਹਾ ਕਿ ਪੁਲਸ ਸਰੂਰਪੁਰ ਥਾਣਾ ਖੇਤਰ ਵਿੱਚ ਚੈਕਿੰਗ ਕਰ ਰਹੀ ਸੀ । ਇਸ ਦੌਰਾਨ, ਇੱਕ ਸ਼ੱਕੀ ਵਿਅਕਤੀ ਨੂੰ ਇੱਕ ਬਾਈਕ `ਤੇ ਆਉਂਦੇ ਦੇਖਿਆ ਗਿਆ । ਜਦੋਂ ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਸ਼ੱਕੀ ਭੱਜਣ ਲੱਗ ਪਿਆ । ਉਸ ਨੇ ਪੁਲਸ `ਤੇ ਗੋਲੀਬਾਰੀ ਕੀਤੀ ।ਪੁਲਸ ਨੇ ਵੀ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ।