post

Admin

(Chief Editor)

Punjab

ਸਕੂਲ ਸਮੇਂ ਦੌਰਾਨ ਵਿਦਿਆਰਥੀਆਂ ਦੇ ਬਾਹਰ ਪਾਏ ਜਾਣ 'ਤੇ ਹੋਵੇਗੀ ਕਾਰਵਾਈ : ਡੀ. ਈ. ਓ.

post-img

ਸਕੂਲ ਸਮੇਂ ਦੌਰਾਨ ਵਿਦਿਆਰਥੀਆਂ ਦੇ ਬਾਹਰ ਪਾਏ ਜਾਣ 'ਤੇ ਹੋਵੇਗੀ ਕਾਰਵਾਈ : ਡੀ. ਈ. ਓ.

ਚੰਡੀਗੜ੍ਹ, 25 ਜੁਲਾਈ 2026 : ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ (Students) ਦੇ ਸਕੂਲ ਸਮੇਂ ਦੌਰਾਨ ਬਾਹਰ ਪਾਏ ਜਾਣ 'ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਦਾ ਸਮਾਚਾਰ ਹੈ ।

ਜਿਲਾ ਸਿੱਖਿਆ ਅਧਿਕਾਰੀ ਨੇ ਲਿਆ ਖੁਦ ਨੋਟਿਸ

ਸਕੂਲ ਸਮੇਂ ਦੌਰਾਨ ਸਕੂਲ ਦੀ ਵਰਦੀ ਵਿਚ ਇਤਰਾਜਯੋਗ ਹਾਲਤ ਵਿਚ ਇਕ ਲੜਕਾ ਤੇ ਲੜਕੀ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਸਖ਼ਤ ਐਕਸ਼ਨ ਲੈਂਦਿਆਂ ਜਿਲਾ ਸਿੱਖਿਆ ਅਧਿਕਾਰੀ (District Education Officer) ਬੀਨਾ ਰਾਣੀ ਨੇ ਸਰਕਾਰੀ ਸਕੂਲਾਂ ਦੇ ਪ੍ਰਿੰਸਪੀਲ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ।

ਕੀ ਨਿਰਦੇਸ਼ ਜਾਰੀ ਕੀਤੇ ਗਏ ਹਨ ਸਰਕਾਰੀ ਸਕੂਲਾਂ ਦੇ ਪ੍ਰਿੰਸਪੀਲ ਨੂੰ

ਪ੍ਰਸਿੱਧ ਸਮਾਜ ਸੇਵਕ ਡਾ. ਧਰੇਨਵਰ ਨੇ ਡੀ. ਈ. ਓ. ਦਫ਼ਤਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਚ ਸਕੂਲ ਸਮੇਂ ਦੌਰਾਨ ਪਾਰਕਾਂ ਅਤੇ ਜਨਤਕ ਥਾਵਾਂ ’ਤੇ ਸਕੂਲ ਵਰਦੀ ਵਿਚ ਘੁੰਮ ਰਹੇ ਵਿਦਿਆਰਥੀਆਂ ’ਤੇ ਨਿਗਰਾਨੀ ਵਧਾਉਣ ਦੀ ਮੰਗ ਕੀਤੀ ਗਈ ਸੀ । ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਸਿਖਿਆ ਅਧਿਕਾਰੀ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਅਨੁਸ਼ਾਸਨ ਨੂੰ ਯਕੀਨੀ ਬਣਾਉਣ ਲਈ ਸਾਰੇ ਸਰਕਾਰੀ ਸਕੂਲਾਂ ਨੂੰ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਹੁਕਮਾਂ ਅਨੁਸਾਰ ਕਿਸੇ ਵੀ ਵਿਦਿਆਰਥੀ ਨੂੰ ਪ੍ਰਿੰਸੀਪਲ ਜਾਂ ਅਧਿਕਾਰਤ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਸਕੂਲ ਦੇ ਗੇਟ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।

ਸਕੂਲਾਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੀਆਂ ਥਾਵਾਂ 'ਤੇ ਰੱਖੀ ਜਾਵੇਗੀ ਨਿਗਰਾਨੀ

ਡੀ. ਈ. ਓ. (D. E. O.) ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਸਕੂਲਾਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੀਆਂ ਥਾਵਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ ਅਤੇ ਅਣ-ਅਧਿਕਾਰਤ ਗ਼ੈਰ-ਹਾਜ਼ਰੀ ਜਾਂ ਕਲਾਸਾਂ ਛੱਡਣ ਦੀ ਹਰ ਘਟਨਾ ਦਾ ਰੀਕਾਰਡ ਰੱਖਿਆ ਜਾਵੇਗਾ । ਅਧਿਆਪਕਾਂ ਅਤੇ ਕਲਾਸ ਇੰਚਾਰਜਾਂ ਨੂੰ ਤੁਰਤ ਸਕੂਲ ਪ੍ਰਸ਼ਾਸਨ ਨੂੰ ਅਣ-ਅਧਿਕਾਰਤ ਗ਼ੈਰ-ਹਾਜ਼ਰੀ ਜਾਂ ਕਲਾਸਾਂ ਛੱਡਣ ਦੀ ਰਿਪੋਰਟ ਕਰਨੀ ਚਾਹੀਦੀ ਹੈ ।

ਹੋਰ ਕੀ ਕੀ ਹਦਾਇਤਾਂ ਕੀਤੀਆਂ ਗਈਆਂ ਹਨ

ਸਕੂਲ ਪ੍ਰਿੰਸਪੀਲ (School Principal) ਨੂੰ ਜਾਰੀ ਕੀਤੀਆਂ ਹਦਾਇਤਾਂ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲ ਸਮੇਂ ਦੌਰਾਨ ਕੈਂਪਸ ਦੇ ਬਾਹਰ ਬਿਨਾਂ ਇਜਾਜ਼ਤ ਦੇ ਪਾਏ ਜਾਣ ਵਾਲੇ ਕਿਸੇ ਵੀ ਵਿਦਿਆਰਥੀ ਨੂੰ ਅਨੁਸ਼ਾਸਨੀ ਕਾਰਵਾਈ (Disciplinary action) ਦਾ ਸਾਹਮਣਾ ਕਰਨਾ ਪਵੇਗਾ, ਅਤੇ ਜੇ ਜ਼ਰੂਰੀ ਹੋਇਆ ਤਾਂ ਮਾਪਿਆਂ ਨੂੰ ਸੂਚਿਤ ਕੀਤਾ ਜਾਵੇਗਾ । ਸਾਰੇ ਅਧਿਆਪਨ ਅਤੇ ਗ਼ੈਰ-ਅਧਿਆਪਨ ਸਟਾਫ਼ ਨੂੰ ਵਿਦਿਆਰਥੀਆਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿਤੇ ਗਏ ਹਨ ।

Related Post

Instagram