ਤੇਜਧਾਰ ਹਥਿਆਰਾਂ ਨਾਲ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕਤਲ
- by Jasbeer Singh
- August 8, 2025
ਤੇਜਧਾਰ ਹਥਿਆਰਾਂ ਨਾਲ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕਤਲ ਨਵੀਂ ਦਿੱਲੀ, 8 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਉਸਦੇ ਗੁਆਂਢ ਵਿਚ ਰਹਿੰਦੇ ਇਕ ਵਿਅਕਤੀ ਵਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਉਕਤ ਕਤਲ ਦੀ ਘਟਨਾ ਰੱਖੜੀ ਦੇ ਪਵਿੱਤਰ ਤਿਓਹਾਰ ਤੋਂ ਠੀਕ ਇਕ ਦਿਨ ਪਹਿਲਾਂ ਵਾਪਰੀ ਹੈ ਤੇ ਇਸ ਨਾਲ ਤਾਂ ਪੂਰੇ ਪਰਿਵਾਰ `ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਕੀ ਨਾਮ ਹੈ ਕਤਲ ਹੋਣ ਵਾਲੇ ਦਦਾ ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਜਿਸ ਚਚੇਰੇ ਭਰਾ ਦਾ ਕਤਲ ਕੀਤਾ ਗਿਆ ਹੈ ਦਾ ਨਾਮ ਆਸਿਫ਼ ਕੁਰੈਸ਼ੀ ਹੈ।ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵਲੋਂ ਆਸਿਫ ਦਾ ਕਤਲ ਕੀਤਾ ਗਿਆ ਹੈ ਦਾ ਮੁੱਖ ਕਾਰਨ ਪਾਰਕਿੰਗ ਲਈ ਝਗੜਾ ਹੋਣਾ ਹੈ ਤੇ ਇਹ ਕਤਲ ਦਿੱਲੀ ਦੇ ਨਿਜ਼ਾਮੂਦੀਨ ਵਿੱਚ ਪਾਰਕਿੰਗ ਨੂੰ ਲੈ ਕੇ ਕੀਤਾ ਗਿਆ ਸੀ।ਨਿਜ਼ਾਮੂਦੀਨ ਥਾਣਾ ਖੇਤਰ ਦੇ ਅਧੀਨ ਜੰਗਪੁਰਾ ਭੋਗਲ ਬਾਜ਼ਾਰ ਲੇਨ ਵਿੱਚ ਵੀਰਵਾਰ ਦੇਰ ਰਾਤ ਨੂੰ ਪਾਰਕਿੰਗ ਵਿਵਾਦ ਹੋਇਆ।ਦੇਰ ਰਾਤ ਕਰੀਬ 11 ਵਜੇ, ਸਕੂਟੀ ਨੂੰ ਗੇਟ ਤੋਂ ਹਟਾਉਣ ਅਤੇ ਸਾਈਡ `ਤੇ ਖੜ੍ਹਾ ਕਰਨ ਦੇ ਝਗੜੇ ਵਿੱਚ ਮੁਲਜ਼ਮ ਨੇ ਆਸਿਫ ਕੁਰੈਸ਼ੀ `ਤੇ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਆਸਿਫ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੀ ਆਖਣਾ ਹੈ ਆਸਿਫ ਦੀ ਪਤਨੀ ਦਾ ਐਕਟਰੈਸ ਹੁਮਾ ਕੁਰੈਸ਼ੀ ਦੇ ਮ੍ਰਿਤਕ ਭਰਾ ਆਸਿਫ਼ ਕੁਰੈਸ਼ੀ ਦੀ ਪਤਨੀ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਮਾਮੂਲੀ ਗੱਲ ਨੂੰ ਲੈ ਕੇ ਬੇਰਹਿਮੀ ਨਾਲ ਇਹ ਅਪਰਾਧ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

