post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵਿਖੇ 74 ਵਰਕਚਾਰਜ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਪ੍ਰਸ਼ਾਸਨ ਵੱਲੋਂ ਪੱਤਰ ਜਾਰੀ

post-img

ਪੰਜਾਬੀ ਯੂਨੀਵਰਸਿਟੀ ਵਿਖੇ 74 ਵਰਕਚਾਰਜ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਪ੍ਰਸ਼ਾਸਨ ਵੱਲੋਂ ਪੱਤਰ ਜਾਰੀ ਗੈਰ ਅਧਿਆਪਨ ਕਰਮਚਾਰੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਵਾਇਸ ਚਾਂਸਲਰ ਅਤੇ ਰਜਿਸਟਰਾਰ ਵਲੋਂ ਲਿਆ ਫੈਸਲਾ ਸ਼ਲਾਘਾਯੋਗ :- ਬਾਗੜੀਆਂ ਪਟਿਆਲਾ 6 ਮਈ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀ ਸੰਘ ਦੇ ਆਗੂ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਵਰਕਚਾਰਜ ਕਰਮਚਾਰੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਲਗਾਏ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਸਿੰਡੀਕੇਟ ਕਰਵਾ ਕੇ 74 ਵਰਕਚਾਰਜ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਫੈਸਲਾ ਕੀਤਾ ਗਿਆ ਸੀ।ਜਿਸ ਤੇ ਅਮਲ ਕਰਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅੱਜ 74 ਕਰਮਚਾਰੀਆਂ ਨੂੰ ਪੱਕਾ ਕਰਨ ਲਈ ਲਿਖਤੀ ਰੂਪ ਵਿੱਚ ਪੱਤਰ ਸਬੰਧਤ ਵਿਭਾਗਾਂ ਨੂੰ ਜਾਰੀ ਕਰ ਦਿੱਤਾ ਗਿਆ। ਰੈਗੂਲਰ ਹੋਣ ਦੀ ਖੁਸ਼ੀ ਸਾਂਝੀ ਕਰਦਿਆਂ ਕਰਮਚਾਰੀਆਂ ਵਲੋਂ ਆਗੂ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਰਜਿਸਟਰਾਰ ਸੰਜੀਵ ਪੁਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਰਾਜਿੰਦਰ ਸਿੰਘ ਬਾਗੜੀਆਂ ਅਤੇ ਪ੍ਰਕਾਸ਼ ਧਾਲੀਵਾਲ ,ਅਮਰਜੀਤ ਕੌਰ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਯੋਗ ਵਾਇਸ ਚਾਂਸਲਰ ਵਲੋਂ ਗੈਰ ਅਧਿਆਪਨ ਕਰਮਚਾਰੀਆਂ ਦੇ ਭਵਿਖ ਨੂੰ ਸੁਰੱਖਿਅਤ ਕਰਨ ਦਾ ਲਿਆ ਫੈਸਲਾ ਸ਼ਲਾਘਾਯੋਗ ਹੈ। ਕਰਮਚਾਰੀਆਂ ਦੇ ਰੈਗੂਲਰ ਹੋਣ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਵੱਡਾ ਲਾਭ ਮਿਲਿਆ ਹੈ। ਵਾਇਸ ਚਾਂਸਲਰ ਪ੍ਰੋ ਕਰਮਜੀਤ ਸਿੰਘ ਵਲੋਂ ਪਿਛਲੇ ਦਿਨੀਂ ਹੋਈ ਸਿੰਡੀਕੇਟ ਦੋਰਾਨ ਵਰਕਚਾਰਜ ਤੋਂ ਰੈਗੂਲਰ ਕਰਨ ਅਤੇ ਮੁਲਾਜ਼ਮਾਂ ਨੂੰ ਸਕੱਤਰੇਤ ਪੇਅ ਦੇਣ ਦੇ ਅਹਿਮ ਫੈਸਲੇ ਤੇ ਮੋਹਰ ਲਗਾਈ ਗਈ ਸੀ। ਗੈਰ ਅਧਿਆਪਨ ਕਰਮਚਾਰੀਆਂ ਦੇ ਦੋ ਵੱਡੇ ਮਸਲੇ ਹੱਲ ਹੋਣ ਨਾਲ ਕਰਮਚਾਰੀਆਂ ਨੇ ਆਪਸ ਵਿੱਚ ਖੁਸ਼ੀ ਸਾਂਝੀ ਕੀਤੀ। ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ ਅਤੇ ਸਮੂਹ ਮੈਂਬਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਰਮਚਾਰੀਆਂ ਦੀਆਂ ਤਰੱਕੀਆਂ, ਬਕਾਇਆ ਰਾਸ਼ੀ ਰਿਲੀਜ਼ ਕਰਨ, ਪ੍ਰੀਖਿਆ ਸ਼ਾਖਾ ਕਰਮਚਾਰੀਆਂ ਦੇ ਮਸਲਿਆਂ ਨੂੰ ਹੱਲ ਕਰਵਾਉਣ, ਸਮਾਂ ਪੂਰਾ ਕਰ ਚੁੱਕੇ ਰਹਿੰਦੇ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣਾ ਬਾਗੜੀਆਂ ਗਰੁੱਪ ਦਾ ਮੁੱਖ ਏਜੰਡਾ ਰਹੇਗਾ। ਅੱਜ ਦੀ ਧੰਨਵਾਦੀ ਇਕੱਤਰਤਾ ਦੌਰਾਨ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਧਾਲੀਵਾਲ , ਅਮਰਜੀਤ ਕੌਰ ਗਿੱਲ, ਨਵਦੀਪ ਸਿੰਘ ਚੰਨੀ, ਤੇਜਿੰਦਰ ਸਿੰਘ,ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਜਗਤਾਰ ਸਿੰਘ ਸੇਣੀ,ਮੁਹੰਮਦ ਜ਼ਹੀਰ,ਲੱਖੀ ਰਾਮ, ਰਛਪਾਲ ਸਿੰਘ,ਸੰਤ ਰਾਮ ਤਲਵੰਡੀ ਸਾਬੋ, ਗੁਰਮੁੱਖ ਸਿੰਘ,ਗੁਰਪਿਆਰ ਸਿੰਘ, ਸੁਰੇਸ਼ ਸਿੰਘ, ਕਰਨੈਲ ਸਿੰਘ,ਸੋਹਣ ਸਿੰਘ,ਜੱਸੀ ਸਿੰਘ,ਕੇਵਲ ਸਿੰਘ, ਲਾਡੀ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਸ਼ਾਮਲ ਹੋਏ।

Related Post