
ਸਨੌਰ ਤੋਂ ਜੋੜੀਆਂ ਸੜਕਾਂ ਤੱਕ ਭੂ ਮਾਫੀਆ ਵਲੋ ਕੀਤੇ ਨਜਾਇਜ ਕਬਜਿਆਂ ਦੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤੀ ਜਾਂਚ
- by Jasbeer Singh
- January 31, 2025

ਸਨੌਰ ਤੋਂ ਜੋੜੀਆਂ ਸੜਕਾਂ ਤੱਕ ਭੂ ਮਾਫੀਆ ਵਲੋ ਕੀਤੇ ਨਜਾਇਜ ਕਬਜਿਆਂ ਦੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤੀ ਜਾਂਚ - ਸਾਰਾ ਦਿਨ ਚਲੀ ਕੰਪਿਊਟਰਾਈਜ ਪੈਮਾਈਸ, ਕਈ ਵਿਭਾਗਾਂ ਦੇ ਅਧਿਕਾਰੀ ਰਹੇ ਹਾਜਰ - ਇਸ ਸਮੇਂ ਸੜਕ ਹੈ 15 ਫੁੱਟ ਪੈਮਾਈਸ਼ ਨਿਕਲੀ 38 ਫੁੱਟ - ਲੋਕਾਂ ਨੇ ਨਜਾਇਜ ਕਬਜੇ ਹਟਾਉਣ ਦੀ ਕੀਤੀ ਮੰਗ ਪਟਿਆਲਾ : ਸਨੌਰ ਤੋਂ ਜੋੜੀਆਂ ਤੱਕ ਪੈਂਦੀ ਤਿੰਨ ਕਿਲੋਮੀਟਰ ਦੇ ਲੰਬੀ ਸੜਕ 'ਤੇ ਹੋਏ ਨਜਾਇਜ ਕਬਜਿਆਂ 'ਤੇ ਅੱਜ ਕਈ ਵਿਭਾਗਾਂ ਨੇ ਰਲਕੇ ਜਾਂਚ ਕੀਤੀ ਤੇ ਕੰਪਿਊਟਰਾਈਜ ਪੈਮਾਈਸ ਕਰਵਾਈ ਗਈ, ਜਿਸ ਵਿਚ ਇਹ ਸੜਕ ਦੇ ਆਲੇ ਦੁਆਲੇ ਭੂ ਮਾਫੀਆ ਨੇ ਕਬਜੇ ਕੀਤੇ ਹੋਏ ਹਨ । ਲੰਬੇ ਸਮੇਂ ਤੋਂ ਰਾਮ ਰੋਲਾ ਪੈ ਰਿਹਾ ਸੀ । ਇਹ ਰਸਤਾ ਸਨੌਰ ਤੋਂ ਹਿਸ ਸੜਕ ਰਾਹੀ ਦੇਵੀਗੜ ਪਿਹੋਵਾ ਦਿਲੀ ਮਾਰਗ 'ਤੇ ਨਿਕਲਦਾ ਹੈ । ਸੜਕ ਦੀ ਪੈਮਾਈਸ ਕਰਵਾਉਣ ਦੀ ਲੰਬੇ ਸਮੇਂ ਤੋਂ ਮੰਗ ਹੋ ਰਹੀ ਸੀ ਤੇ ਸਿਕਾਇਤਕਰਤਾ ਵਲੋ ਦਾਅਵਾ ਕੀਤਾ ਗਿਆ ਸੀ ਕਿ ਇਹ ਸੜਕ 30 ਫੁਟ ਤੋਂ ਚੌੜੀ ਹੈ । ਹੁਣ ਜਦੋ ਅੱਜ ਪੂਰਾ ਦਿਨ ਲਗਾਕੇ ਇਹ ਪੈਮਾਈਸ ਕੀਤੀ ਗਈ ਤਾਂ ਇਹ ਸੜਕ 27 ਫੁੱਟ ਸੜਕ ਨਿਕਲੀ ਤੇ 11 ਫੁੱਟ ਨਾਲਾ ਨਿਕਲਿਆ ਹੈ, ਜਿਸ ਨਾਲ ਇਹ 38 ਫੁੱਟ ਸੜਕ ਬਣ ਗਈ ਹੈ । ਹੈਰਾਨੀ ਦੀ ਗੱਨ ਹੈ ਕਿ ਆਲੇ ਦੁਆਲੇ ਪੈਂਦੀਆਂ ਕਈ ਕਲੋਨੀਆਂ ਦੇ ਮਾਲਕਾਂ ਨੇ ਰਸਤੇ ਦੇ ਨਾਲਿਆਂ ਦੀਆਂ ਵੀ ਰਜਿਸਟਰੀਆਂ ਕਰਵਾ ਦਿੱਤੀਆਂ ਹਨ । ਇਸ ਰੋਡ 'ਤੇ ਖਾਲਸਾ ਕਲੋਨੀ, ਇਕ ਸਕੂਲ ਕਲੋਨੀ, ਪਟਿਆਲਾ ਇਨਕਲੇਵ, ਗੋਬਿੰਦ ਇਨਕਲੇਵ, ਸੀਹਜ ਇਨਕਲੇਵ ਆਦਿ ਕਲੋਨੀਆਂ ਹਨ । ਕਿਸਾਨਾਂ ਵਲੋਂ ਰਸਤੇ ਨੂੰ ਕੱਟ ਕੇ ਖੇਤਾਂ ਵਿਚ ਜੋੜ ਲਿਆ ਗਿਆ ਸੀ ਕੁੱਝ ਕ ਡੀਲਰਾਂ ਵਲੋਂ ਵੀ ਸੜਕ ਨੂੰ ਹੀ ਪਲਾਟਾ, ਦੁਕਾਨਾਂ ਵਿਚ ਹੀ ਬਦਲ ਕੇ ਲੋਕਾਂ ਨੂੰ ਧੋਖਾਧੜੀ ਕਰਕੇ ਰਜਿਸਟਰੀ ਕਰਵਾ ਦਿਤੀਆਂ ਗਈਆਂ ਸੀ । ਦੱਸਣਯੋਗ ਹੈ ਕਿ ਤਕਰੀਬਨ 27 ਫੁੱਟ ਰੋਡ ਅਤੇ 11 ਫੁੱਟ ਦਾ ਨਾਲਾ ਭੂ-ਮਾਫੀਆ ਵਲੋਂ ਰਜਿਸਟਰੀਆਂ ਕਰਵਾ ਦਿਤੀਆਂ ਗਈਆਂ ਸੀ ਅਤੇ ਮਾਲਕਾ ਵਲੋਂ ਕਈ ਪਲਾਟਾ ਦੀ ਚਾਰ ਦਵਾਰੀਆ ਵੀ ਕਰ ਲਈਆ ਗਈਆ ਸੀ । ਇਸੇ ਸਬੰਧ ਚ ਪ੍ਰਸ਼ਾਸ਼ਨ ਵਲੋਂ ਵਡੀ ਕਾਰਵਾਈ ਕਰਦੇ ਹੋਏ ਮਾਲ ਵਿਭਾਗ, ਨਹਿਰੀ ਵਿਭਾਗ, ਵਕਵਬੋਰਡ , ਨਗਰ ਕੌਂਸਲ ਸਨੌਰ ਤੇ ਹੋਰ ਮਹਿਕਮੀਆਂ ਵਲੋਂ ਤਕੀਬਨ 3 ਕਿਲੋਮੀਟਰ ਸੜਕ ਦੀ ਨਿਸ਼ਾਨਦੇਹੀ ਕਰਵਾਈ ਗਈ ਹੈ, ਜਿਸ ਵਿਚ ਵੱਡੇ ਖੁਲਾਸੇ ਹੋਏ ਹਨ । ਦੱਸਣਯੋਗ ਹੈ ਕਿ ਨਹਿਰੀ ਮਹਿਕਮਾ, ਮਾਲ ਵਿਭਾਗ ਹੋਰ ਵਿਭਾਗਾਂ ਦੇ ਅਧਿਕਾਰੀਆਂ ਵਲੋ ਇਸਦੀ ਜਾਂਚ ਕਰਕੇ ਜਿਥੇ ਤੱਕ ਸਰਕਾਰੀ ਜਮੀਨ ਨਿਕਲਦੀ ਸੀ, ਉਥੇ ਵੱਡੇ ਪਿਲਰ ਲਗਾਕੇ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ ਤੇ ਹਿਦਾਇਤ ਕੀਤੀ ਗਈ ਹੈ ਕਿ ਜਿਹੜਾ ਇਨਾ ਨਾਲ ਛੇੜਖਾਨੀ ਕਰੇਗਾ, ਉਸ ਖਿਲਾਫ ਸਖਤ ਕਾਨੂੰੂਨੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਲੋਕਾ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਭਾਵੁਕ ਸ਼ਬਦਾਂ ਨਾਲ ਕਿਹਾ ਕਿ ਸਾਡੇ ਕਾਫੀ ਪੈਸਾ ਲਗਾ ਕੇ ਚਾਰ ਦੁਆਰੀ ਕੀਤੀਆਂ ਹਨ। ਅੱਜ ਸਾਨੂੰ ਪਤਾ ਲਗਾ ਹੈ ਕਿ ਸਾਡੇ ਨਾਲ ਡੀਲਰਾਂ ਵਲੋਂ ਧੋਖਾਧੜੀ ਕਰਕੇ ਜ਼ਮੀਨ ਦੀ ਥਾਂ ਉਤੇ ਨਾਲੇ ਅਤੇ ਸੜਕ ਦੀ ਰਜਿਸਟਰੀਆ ਕਰਵਾ ਦਿੱਤੀਆਂ। ਉਨਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਹਨਾਂ ਤੇ ਬਣਦੀ ਕਰਵਾਈ ਕੀਤੀ ਜਾਵੇ । ਇਸ ਮੌਕੇ ਡਿਊਟੀ ਮਜਿਸਟਰੇਟ ਬਲਜੋਤ ਸਿੰਘ ਪੁਲਿਸ ਪਾਰਟੀ ਸਮੇਤ ਜੇਈ ਪਰਮਜੀਤ ਸਿੰਘ, ਸਵਿੰਦਰ ਸਿੰਘ ਕਾਨੂੰਗੋ, ਪ੍ਰਭਜੋਤ ਸਿੰਘ ਪਟਵਾਰੀ, ਨਰਿੰਦਰ ਸਿੰਘ ਤੱਖਰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਮੀਤਾ ਐਮ. ਸੀ, ਨਿਸ਼ਾਨ ਸਿੰਘ ਐਮ. ਸੀ., ਜਸਪਿੰਦਰ ਸਿੰਘ ਮੋਨੂੰ ਰੰਧਾਵਾ, ਗੁਰਚਰਨ ਸਿੰਘ ਹੰਜਰਾਅ, ਦੇਸ਼ ਰਾਜ ਕਿਸਾਨ ਆਗੂ, ਕੇਵਲ ਮਨੇਜਰ ਤੇ ਹੋਰ ਕਈ ਲੋਕ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.