post

Jasbeer Singh

(Chief Editor)

Patiala News

ਐਡ. ਗੁਰਵਿੰਦਰ ਕਾਂਸਲ ਬਣੇ ਬਾਬਾ ਸਾਹਿਬ ਦੀ ਨਵੀਂ ਮੂਰਤੀ ਦੀ ਦੇਖ ਰੇਖ ਕਮੇਟੀ ਦੇ ਮੈਂਬਰ

post-img

ਐਡ. ਗੁਰਵਿੰਦਰ ਕਾਂਸਲ ਬਣੇ ਬਾਬਾ ਸਾਹਿਬ ਦੀ ਨਵੀਂ ਮੂਰਤੀ ਦੀ ਦੇਖ ਰੇਖ ਕਮੇਟੀ ਦੇ ਮੈਂਬਰ ਪਟਿਆਲਾ : ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਸਰਬ ਸੰਮਤੀ ਨਾਲ ਭਾਜਪਾ ਜਿਲ੍ਹਾ ਪਟਿਆਲਾ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ ਨੂੰ ਪੁਰਾਣਾ ਬੱਸ ਸਟੈਂਡ ਅੰਬੇਡਕਰ ਪਾਰਕ ਵਿਖੇ ਬਾਬਾ ਸਾਹਿਬ ਦੀ ਲੱਗਣ ਵਾਲੀ ਨਵੀਂ ਮੂਰਤੀ ਦੀ ਦੇਖ ਰੇਖ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ । ਅੱਜ ਇਸ ਮੌਕੇ ਸਮੂਹ ਮੈਂਬਰਾਂ ਨੇ ਅੰਬੇਡਕਰ ਪਾਰਕ ਵਿਖੇ ਲੱਗਣ ਵਾਲੀ ਬਾਬਾ ਸਾਹਿਬ ਦੀ 51 ਫੁੱਟ ਉੱਚੀ ਮੂਰਤੀ ਦੇ ਚੱਲ ਰਹੇ ਕੰਮਕਾਜ ਅਤੇ ਪਾਰਕ ਵਿਖੇ ਹੋ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ । ਬਾਬਾ ਸਾਹਿਬ ਦੀ ਮੂਰਤੀ ਪਟਿਆਲਵੀਆਂ ਲਈ ਹੋਵੇਗੀ ਇਕ ਮਿਸਾਲ ਇਸ ਮੌਕੇ ਐਡ.ਕਾਂਸਲ ਨੇ ਕਮੇਟੀ ਦੇ ਸਮੂਹ ਮੈਂਬਰਾਂ ਦਾ ਉਹਨਾਂ ਨੂੰ ਮੈਂਬਰ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਿ ਉਹਨਾਂ ਦੀਆਂ ਸੇਵਾਵਾਂ ਹਰ ਸਮੇਂ ਹਾਜ਼ਰ ਹਨ ਅਤੇ ਇੱਥੇ ਲੱਗਣ ਵਾਲੀ ਬਾਬਾ ਸਾਹਿਬ ਦੀ ਮੂਰਤੀ ਪਟਿਆਲਵੀਆਂ ਲਈ ਇਕ ਮਿਸਾਲ ਹੋਵੇਗੀ । ਇਸ ਮੌਕੇ ਸੋਨੂੰ ਸੰਗਰ ਸਰਪਰਸਤ, ਜਤਿੰਦਰ ਕੁਮਾਰ ਪ੍ਰਿੰਸ ਚੇਅਰਮੈਨ, ਨਰੇਸ਼ ਕੁਮਾਰ ਬੋਬੀ ਪ੍ਰਧਾਨ, ਰਜੇਸ਼ ਘਾਰੂ ਸੀਨੀ. ਮੀਤ ਪ੍ਰਧਾਨ, ਰਾਮ ਚੰਦ ਟੋਂਕ, ਵਿਜੈ ਸ਼ਾਹ, ਪ੍ਰੇਮ ਦਾਤਾ ਜੀ, ਰਾਜਨ ਸੂਦ ਯੂ. ਐਸ. ਏ., ਵਿਨੇ ਪੋਰਚੇ, ਕਰਮਜੀਤ ਲਚਕਾਣੀ, ਵਿਜੇ ਕੇਸਲਾ ਟਿੰਕੂ, ਅਰੁਣ ਧਾਲੀਵਾਲ, ਚੰਦਰ ਕਲਿਆਣ, ਧਰੂਵ ਬਿਡਲਾਨ, ਜਤਿਨ ਪੋਰਚੇ, ਅਦਿਤਿਆ ਸੰਗਰ ਅਤੇ ਕੁਸ਼ ਖੌਰੇ ਮੌਕੇ ਤੇ ਹਾਜ਼ਰ ਸਨ ।

Related Post