post

Jasbeer Singh

(Chief Editor)

Latest update

ਅਫਗਾਨਿਸਤਾਨ ਨੇ ਪਾਕਿਸਤਾਨ `ਤੇ ਹਵਾਈ ਹਮਲੇ ਕੀਤਾ 19 ਚੌਕੀਆਂ `ਤੇ ਕਬਜ਼ੇ ਦਾ ਦਾਅਵਾ

post-img

ਅਫਗਾਨਿਸਤਾਨ ਨੇ ਪਾਕਿਸਤਾਨ `ਤੇ ਹਵਾਈ ਹਮਲੇ ਕੀਤਾ 19 ਚੌਕੀਆਂ `ਤੇ ਕਬਜ਼ੇ ਦਾ ਦਾਅਵਾ ਕਾਬੁਲ, 27 ਫ਼ਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਪਾਕਿਸਤਾਨ ਤੇ ਅਫਗਾਨਿਸਤਾਨ ਵਲੋਂ ਹਵਾਈ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਮਲੇ ਦੌਰਾਨ ਕਿੰਨੇ ਸੈਨਿਕ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਜੋ ਅਫਗਾਨਿਸਤਾਨ ਨੇ ਪਾਕਿਸਤਾਨ ਤੇ ਹਵਾਈ ਹਮਲਾ ਕੀਤਾ ਹੈ ਦੌਰਾਨ ਜਿਥੇ 55 ਸੈਨਿਕਾਂ ਨੂੰ ਮਾਰ ਗਿਆ ਹੈ ਉਥੇ ਅਫਗਾਨ ਫੌਜ ਨੇ 19 ਚੌਂਕੀਆਂ ਤੇ ਕਬਜਾ ਵੀ ਕਰ ਲਿਆ ਹੈ। ਦੱਸਣਯੋਗ ਹੈ ਕਿ ਅਫਗਾਨਿਸਤਾਨ ਨੇ ਆਖਰਕਾਰ ਪਾਕਿਸਤਾਨ ਤੋਂ 19 ਲੋਕਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ । ਦਾਅਵਾ ਕਰਦਿਆਂ ਕੀ ਆਖਿਆ ਹੈ ਅਫਗਾਨ ਸਰਕਾਰ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨ ਸਰਕਾਰ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੇ ਹਾਲ ਹੀ ਵਿੱਚ ਅਫਗਾਨਿਸਤਾਨ `ਤੇ ਹਮਲਾ ਕੀਤਾ ਅਤੇ 19 ਲੋਕਾਂ ਨੂੰ ਮਾਰ ਦਿੱਤਾ ਸੀ । ਅਫਗਾਨ ਫੌਜ ਦੀ ਕਾਰਵਾਈ ਉਸ ਹਮਲੇ ਦਾ ਜਵਾਬ ਹੈ।

Related Post

Instagram