post

Admin

(Chief Editor)

Punjab

ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਮਿਲੀ ਧਮਕੀ

post-img

ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਮਿਲੀ ਧਮਕੀ ਚੰਡੀਗੜ੍ਹ, 27 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਇਕ ਨਿਜੀ ਸਕੂਲ ਨੂੰ ਈਮੇਲ ਭੇਜ ਕੇ ਫਿਰ ਇਕ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੰਡੀਗੜ੍ਹ ਦੇ ਕਿਹੜੇ ਸੈਕਟਰ ਵਿਚ ਮੌਜੂਦ ਹੈ ਇਹ ਸਕੂਲ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਜੋ ਇਕ ਪ੍ਰਾਈਵੇਟ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਭੇਜੀ ਗਈ ਹੈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸਣਯੋਗ ਹੈ ਕਿ ਇਹ ਸਿਲਸਿਲਾ ਸਿਰਫ਼ ਸਕੂਲਾਂ ਤੱਕ ਨਹੀਂ ਬਲਕਿ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਸੰਸਥਾਨਾਂ ਨੂੰ ਵੀ ਉਡਾਉਣ ਦੀਆਂ ਧਮਕੀਆਂ ਦੇਣ ਤੱਕ ਜਾਰੀ ਹੈ। ਜਿਸ ਲਈ ਸੁਰੱਖਿਆ ਏਜੰਸੀਆਂ ਜਿਥੇ ਇਨ੍ਹਾਂ ਈਮੇਲ ਦਾ ਅਤੇ ਈਮੇਲ ਭੇਜਣ ਵਾਲਿਆਂ ਦਾ ਪਤਾ ਲਗਾਉਣ ਲਈ ਆਪਣਾ ਕੰਮ ਜੰਗੀ ਪੱਧਰ ਤੇ ਕਰ ਰਹੀ ਹੈ, ਉਥੇ ਪੁਲਸ ਵਲੋਂ ਵੀ ਧਮਕੀ ਮਿਲਣ ਦੇ ਚਲਦਿਆਂ ਆਪਣਾ ਕੰਮ ਜੰਗੀ ਪੱਧਰ ਤੇ ਕਰਕੇ ਸੁਰੱਖਿਆ ਇੰਤਜਾਮ ਕੀਤੇ ਜਾਂਦੇ ਹਨ।

Related Post

Instagram