
ਤਕਰਾਰਬਾਜੀ ਹੋਣ ਤੇ ਥਾਣੇ ਗਏ ਦੋਹਾਂ ਧਿਰਾਂ ਵਿਚੋਂ ਦੂਜੀ ਧਿਰ ਨੇ ਸਿ਼ਕਾਇਤਕਰਤਾ ਨੂੰ ਥਾਣੇ ਵਿਚ ਹੀ ਕੁੱਟਿਆ
- by Jasbeer Singh
- June 28, 2025

ਤਕਰਾਰਬਾਜੀ ਹੋਣ ਤੇ ਥਾਣੇ ਗਏ ਦੋਹਾਂ ਧਿਰਾਂ ਵਿਚੋਂ ਦੂਜੀ ਧਿਰ ਨੇ ਸਿ਼ਕਾਇਤਕਰਤਾ ਨੂੰ ਥਾਣੇ ਵਿਚ ਹੀ ਕੁੱਟਿਆ ਤਿੰਨ ਵਿਰੁੱਧ ਕੁੱਟਮਾਰ ਕੀਤੇ ਜਾਣ ਤਹਿਤ ਕੇਸ ਦਰਜ ਘਨੌਰ, 28 ਜੂਨ : ਥਾਣਾ ਘਨੌਰ ਪੁਲਸ ਨੇ ਤਿੰਨ ਵਿਰੁੱਧ ਕੁੱਟਮਾਰ ਕਰਨ ਦੇ ਦੋਸ਼ ਤਹਿਤ ਵੱਖ-ਵੱਖ ਧਾਰਾਵਾਂ 115 (2), 126 (2), 194 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਰੀਕ ਸਿੰਘ ਪੁੱਤਰ ਸਰੂਪ ਸਿੰਘ, ਨਰਿੰਦਰ ਸਿੰਘ ਪੁੱਤਰ ਹਰਨੇਕ ਸਿੰਘ, ਇੰਦਰਜੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀਆਨ ਮਹਿਦੂਦਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਬਲਜੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਘਨੌਰੀ ਖੇੜਾ ਥਾਣਾ ਘਨੌਰ ਨੇ ਦੱਸਿਆ ਕਿ 20 ਜੂਨ 2025 ਨੂੰ ਵੱਟ ਦੇ ਰੌਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਕਰਾਰਬਾਜੀ ਹੋ ਗਈ ਸੀ, ਜਿਸ ਸਬੰਧੀ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ ਤਾਂ ਗਲਬਾਤ ਦੌਰਾਨ ਦੋਵੇਂ ਧਿਰਾਂ ਵਿੱਚ ਫਿਰ ਤੋ ਤਕਰਾਰਬਾਜੀ ਹੋ ਗਈ ਅਤੇ ਉਪਰੋਕਤ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।