 
                                             ਹਾਪੁੜ ਜਿ਼ਲ੍ਹੇ ਦੇ ਬਹਾਦੁਰਗੜ੍ਹ ਥਾਣੇ ਵਿਚ ਵਾਪਰਿਆ ਰਿਸ਼ਵਤ ਵਜੋਂ 5 ਕਿਲੋ ਆਲੂ ਮੰਗਣ ਤੋਂ ਬਾਅਦ ਹੁਣ 1 ਕਿਲੋ ਗਰਮ ਜਲੇਬ
- by Jasbeer Singh
- August 27, 2024
 
                              ਹਾਪੁੜ ਜਿ਼ਲ੍ਹੇ ਦੇ ਬਹਾਦੁਰਗੜ੍ਹ ਥਾਣੇ ਵਿਚ ਵਾਪਰਿਆ ਰਿਸ਼ਵਤ ਵਜੋਂ 5 ਕਿਲੋ ਆਲੂ ਮੰਗਣ ਤੋਂ ਬਾਅਦ ਹੁਣ 1 ਕਿਲੋ ਗਰਮ ਜਲੇਬੀ ਮੰਗਣ ਦਾ ਕਾਂਡ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਉੱਤਰ ਪ੍ਰਦੇਸ ਸੂਬੇ਼ ਦੇ ਹਾਪੁਰ ਜਿ਼ਲੇ ਦੇ ਬਹਾਦੁਰਗੜ੍ਰ ਥਾਣੇ ਵਿੱਚ ਰਿਸ਼ਵਤ ਵਜੋਂ 5 ਕਿਲੋ ਆਲੂ ਮੰਗਣ ਤੋਂ ਬਾਅਦ ਹੁਣ 1 ਕਿਲੋ ਗਰਮ ਜਲੇਬੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਥਾਣੇ ਵਿਚ ਮੋਬਾਇਲ ਗੁੰਮ ਹੋਣ ਦੀ ਸਿ਼ਕਾਇਤ ਦਰਜ ਕਰਵਾਉਣ ਲਈ ਆਏ ਨੌਜਵਾਨ ਤੋਂ ਪੁਲਸ ਮੁਲਾਜ਼ਮ ਨੇ ਦਰਖਾਸਤ ’ਤੇ ਮੋਹਰ ਲਗਾਉਣ ਦੇ ਬਦਲੇ ਉਸ ਨੂੰ ਇੱਕ ਕਿਲੋ ਜਲੇਬੀਆਂ ਖੁਆਉਣ ਦੀ ਮੰਗ ਕੀਤੀ। ਪੀੜਤ ਨੌਜਵਾਨ ਮੁਨਸ਼ੀ ਦੀ ਮੰਗ ਨੂੰ ਟਾਲ ਨਾ ਸਕਿਆ ਅਤੇ ਉਸ ਨੇ ਇੱਕ ਕਿੱਲੋ ਜਲੇਬੀ ਲੈ ਕੇ ਥਾਣੇ ਵਿੱਚ ਪੁਲਸ ਮੁਲਾਜ਼ਮਾਂ ਵਿੱਚ ਵੰਡ ਦਿੱਤੀਆਂ। ਇਸ ਤੋਂ ਬਾਅਦ ਥਾਣੇ ਵਿੱਚ ਤਾਇਨਾਤ ਪੁਲਸ ਮੁਲਾਜ਼ਮ ਨੇ ਆਪਣਾ ਮੋਬਾਈਲ ਫੋਨ ਗੁਆਚਣ ਦੀ ਸਿਸ਼ਕਾਇਤ ਦੀ ਪੁਸ਼ਟੀ ਕੀਤੀ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਾਪੁੜ ਦੇ ਬਹਾਦਰਗੜ੍ਹ ਥਾਣਾ ਖੇਤਰ ਦੇ ਪਿੰਡ ਕਨੌਰ ਵਾਸੀ ਚੰਚਲ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਡੇਹਰਾ ਕੁਟੀ ਵਿਖੇ ਦਵਾਈ ਲੈਣ ਗਿਆ ਸੀ। ਇਸ ਦੌਰਾਨ ਉਸ ਦਾ ਮੋਬਾਈਲ ਰਸਤੇ ਵਿੱਚ ਕਿਤੇ ਗੁੰਮ ਹੋ ਗਿਆ। ਕਾਫੀ ਤਲਾਸ਼ ਕਰਨ ਦੇ ਬਾਅਦ ਵੀ ਜਦੋਂ ਮੋਬਾਈਲ ਨਹੀਂ ਮਿਲਿਆ ਤਾਂ ਨੌਜਵਾਨ ਸ਼ਿਕਾਇਤ ਦਰਜ ਕਰਵਾਉਣ ਲਈ ਬਹਾਦਰਗੜ੍ਹ ਥਾਣੇ ਪਹੁੰਚਿਆ। ਇੱਥੇ ਜਦੋਂ ਉਸ ਨੇ ਮੋਬਾਈਲ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਵਿੱਚ ਬੈਠੇ ਕਲਰਕ ਨੂੰ ਦਰਖਾਸਤ ਦਿੱਤੀ ਤਾਂ ਕਲਰਕ ਨੇ ਪਹਿਲਾਂ ਤਾਂ ਸਾਰਾ ਮਾਮਲਾ ਸਮਝ ਲਿਆ ਅਤੇ ਫਿਰ ਦਰਖਾਸਤ ’ਤੇ ਮੋਹਰ ਲਗਾਉਣ ਦੇ ਬਦਲੇ ਥਾਣੇ ਦੇ ਪੁਲਸ ਮੁਲਾਜ਼ਮਾਂ ਨੂੰ ਜਲੇਬੀਆਂ ਖੁਆਉਣ ਦੀ ਮੰਗ ਕੀਤੀ।ਇੰਨਾ ਹੀ ਨਹੀਂ ਮੁਨਸ਼ੀ ਨੇ ਨੌਜਵਾਨ ਨੂੰ ਸਿਰਫ ਗਰਮ ਜਲੇਬੀਆਂ ਜਾਂ ਬਲੂਸ਼ਾਹੀ ਲਿਆਉਣ ਦੀ ਬੇਨਤੀ ਵੀ ਕੀਤੀ। ਜਦੋਂ ਨੌਜਵਾਨ ਨੂੰ ਪਤਾ ਲੱਗਾ ਕਿ ਪੁਲਿਸ ਵਾਲਿਆਂ ਨੂੰ ਮਠਿਆਈ ਖੁਆਏ ਬਿਨਾਂ ਉਸ ਦੀ ਅਰਜ਼ੀ ਮਨਜ਼ੂਰ ਨਹੀਂ ਹੋਵੇਗੀ ਤਾਂ ਉਹ ਤੁਰੰਤ ਮਠਿਆਈ ਦੀ ਦੁਕਾਨ ਤੋਂ ਇੱਕ ਕਿਲੋ ਗਰਮ ਜਲੇਬੀ ਲੈ ਆਇਆ।ਇਸ ਤੋਂ ਬਾਅਦ ਥਾਣੇ `ਚ ਮਠਿਆਈਆਂ ਖਾਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਅਰਜ਼ੀ ਮਨਜ਼ੂਰ ਕਰ ਕੇ ਉਸ ਨੂੰ ਘਰ ਭੇਜ ਦਿੱਤਾ। ਜਿਵੇਂ ਹੀ ਥਾਣੇ ਦੇ ਕਲਰਕ ਵੱਲੋਂ ਪੀੜਤ ਨੌਜਵਾਨ ਤੋਂ ਮੋਹਰ ਦੇ ਬਦਲੇ ਮਠਿਆਈ ਮੰਗੇ ਜਾਣ ਦੀ ਖ਼ਬਰ ਮੀਡੀਆ ਵਿੱਚ ਪਹੁੰਚੀ ਤਾਂ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਦੌਰ ਸ਼ੁਰੂ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੜ੍ਹਮੁਕਤੇਸ਼ਵਰ ਆਸ਼ੂਤੋਸ਼ ਸ਼ਿਵਮ ਨੇ ਹਾਪੁੜ ਪੁਲਿਸ ਦੇ ਮੀਡੀਆ ਸੈੱਲ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੋਮਗਾਰਡ ਨੂੰ ਤੁਰੰਤ ਪ੍ਰਭਾਵ ਨਾਲ ਥਾਣੇ ਤੋਂ ਹਟਾ ਕੇ ਮੁਅੱਤਲ ਕਰ ਦਿੱਤਾ ਗਿਆ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     