
ਡਿਪਟੀ ਕਮਿਸ਼ਨਰ ਪਟਿਆਲਾ ਨਾਲ਼ 10ਜੂਨ ਨੂੰ ਮੀਟਿੰਗ ਤੈਅ ਹੋਣ ਤੋਂ ਬਾਅਦ ਧਰਨਾ ਮੁਲਤਵੀ, ਜ਼ਮੀਨ ਵਿੱਚ ਲੱਗਿਆ ਪੱਕਾ ਮੋਰਚਾ
- by Jasbeer Singh
- June 10, 2025

ਡਿਪਟੀ ਕਮਿਸ਼ਨਰ ਪਟਿਆਲਾ ਨਾਲ਼ 10ਜੂਨ ਨੂੰ ਮੀਟਿੰਗ ਤੈਅ ਹੋਣ ਤੋਂ ਬਾਅਦ ਧਰਨਾ ਮੁਲਤਵੀ, ਜ਼ਮੀਨ ਵਿੱਚ ਲੱਗਿਆ ਪੱਕਾ ਮੋਰਚਾ ਰਹੇਗਾ ਜਾਰੀ ਨਾਭਾ 910 ਜੂਨ : ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਰੱਖਿਆ ਡਿਪਟੀ ਕਮਿਸ਼ਨਰ ਪਟਿਆਲਾ ਦੇ ਗੇਟ ਅੱਗੇ ਧਰਨਾ ਡੀ ਐਸ ਪੀ ਪਟਿਆਲਾ ਜਸਵਿੰਦਰ ਸਿੰਘ ਟਿਵਾਣਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨਾਲ਼ ਕਲ ਨੂੰ ਸਵੇਰੇ 11ਵਜੇ ਮੀਟਿੰਗ ਰਖਾਉਣ ਤੋਂ ਬਾਅਦ ਮੁਲਤਵੀ ਕੀਤਾ ਗਿਆ। ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੌਨਲ ਸਕੱਤਰ ਗੁਰਵਿੰਦਰ ਬੌੜਾਂ ਅਤੇ ਜਗਜੀਤ ਸਿੰਘ ਜੱਗੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਕਕਰਾਲਾ ਨਾਭਾ ਦੀ ਪੰਚਾਇਤੀ ਰਿਜ਼ਰਵ ਜ਼ਮੀਨ ਵਿੱਚ ਚੱਲ ਰਹੇ ਪੱਕੇ ਮੋਰਚੇ ਵੱਲੋਂ ਤਿੱਖਾ ਸੰਘਰਸ਼ ਰੱਖਦੇ ਹੋਏ 9ਜੂਨ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਗੇਟ ਧਰਨੇ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ। ਅਤੇ ਜੌਨਲ ਸਕੱਤਰ ਗੁਰਵਿੰਦਰ ਬੌੜਾਂ ਨਾਲ ਡੀ ਐਸ ਪੀ ਪਟਿਆਲਾ ਜਸਵਿੰਦਰ ਸਿੰਘ ਟਿਵਾਣਾ ਦੀ ਫੋਨ ਰਾਹੀਂ ਗੱਲਬਾਤ ਹੋਣ ਤੇ ਡੀ ਸੀ ਪਟਿਆਲਾ ਨਾਲ਼ 10ਜੂਨ ਨੂੰ ਸਵੇਰੇ 11ਵਜੇ ਮੀਟਿੰਗ ਤੈਅ ਹੋਣ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ। ਇਕਾਈ ਆਗੂ ਚਰਨਜੀਤ ਕੌਰ, ਕਿਰਨ ਕੌਰ ਜਗਦੇਵ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ, ਸੁਖਪਾਲ ਕੌਰ, ਜਸਵੀਰ ਕੌਰ ਆਦਿ ਨੇ ਇਹ ਵੀ ਐਲਾਨ ਕੀਤਾ ਕਿ ਕੱਲ ਨੂੰ ਮੀਟਿੰਗ ਵਿੱਚ ਅਗਰ ਪ੍ਰਸ਼ਾਸਨ ਵੱਲੋਂ ਮਸਲਾ ਹੱਲ ਕਰਨ ਲਈ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਦੀ ਰੂਪ ਰੇਖਾ ਤਿੱਖੀ ਕੀਤੀ ਜਾਵੇਗੀ। ਜਿਸ ਦੇ ਜ਼ਿੰਮੇਵਾਰੀ ਪਟਿਆਲਾ ਪ੍ਰਸ਼ਾਸਨ ਦੀ ਹੋਵੇਗੀ।ਜ਼ਮੀਨ ਵਿੱਚ ਲੱਗਿਆ ਪੱਕਾ ਮੋਰਚਾ 8ਵੇ ਦਿਨ ਵਿਚ ਸ਼ਾਮਿਲ ਹੁੰਦਾ ਹੋਇਆ ਲਗਾਤਾਰ ਜਾਰੀ ਰਹੇਗਾ । ਉਪਰੋਕਤ ਤੋਂ ਇਲਾਵਾ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਵੀ ਬਹੁਤ ਸਾਰੀਆਂ ਔਰਤਾਂ ਅਤੇ ਮਰਦਾਂ ਵੱਲੋਂ ਧਰਨੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਸਨ