go to login
post

Jasbeer Singh

(Chief Editor)

Punjab, Haryana & Himachal

ਟੋਹਾਣਾ ਵਿਖੇ ਭਾਖੜਾ ਨਹਿਰ ਵਿਚੋਂ ਮਿਲੀ ਭੂਰਾ ਸਿੰਘ ਦੀ ਲਾਸ਼ ਤੋਂ ਬਾਅਦ ਹੋਇਆ ਹੱਤਿਆ ਦਾ ਪਰਦਾ ਫਾਸ਼

post-img

ਟੋਹਾਣਾ ਵਿਖੇ ਭਾਖੜਾ ਨਹਿਰ ਵਿਚੋਂ ਮਿਲੀ ਭੂਰਾ ਸਿੰਘ ਦੀ ਲਾਸ਼ ਤੋਂ ਬਾਅਦ ਹੋਇਆ ਹੱਤਿਆ ਦਾ ਪਰਦਾ ਫਾਸ਼ ਲਹਿਰਾਗਾਗਾ : ਪੰਜਾਬ ਦੇ ਹਲਕਾ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ ਜਿੱਥੇ ਪਿਛਲੇ ਦਿਨੀਂ ਪਿੰਡ ਭੁਟਾਲ ਕਲਾਂ ਦੇ ਇੱਕ ਵਿਅਕਤੀ ਭੂਰਾ ਸਿੰਘ ਦੇ ਗੁੰਮ ਹੋਣ ਸਬੰਧੀ ਮਾਮਲਾ ਸਾਹਮਣੇ ਆਇਆ ਸੀ ਦੀ ਲਾਸ਼ ਟੋਹਾਣਾ ਵਿਖੇ ਭਾਖੜਾ ਨਹਿਰ ਵਿਚੋਂ ਮਿਲੀ ਹੈ। ਜਿਸ ਦੇ ਮਿਲਣ ਤੋਂ ਬਾਅਦ ਭੂਰਾ ਸਿੰਘ ਦੀ ਹੱਤਿਆ ਕੀਤੇ ਜਾਣ ਸਬੰਧੀ ਵੀ ਸਾਰੀ ਗੱਲ ਸਾਹਮਣੇ ਆ ਚੁੱਕੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਲਾਪਤਾ ਮ੍ਰਿਤਕ ਪਾਏ ਗਏ ਵਿਅਕਤੀ ਭੂਰਾ ਸਿੰਘ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਣ ਤੋਂ ਬਾਅਦ ਉਸਦੇ ਭਰਾ ਮੇਜਰ ਸਿੰਘ ਪੁੱਤਰ ਕਿਰਪਾਲ ਸਿੰਘ ਨੇ ਪੁਲਿਸ ਨੂੰ ਲਿਖਤੀ ਬਿਆਨ ਵਿੱਚ ਦੱਸਿਆ ਕਿ ਉਸ ਦੇ ਭਰਾ ਮ੍ਰਿਤਕ ਭੂਰਾ ਸਿੰਘ ਦੇ ਦੋ ਬੱਚੇ ਵੱਡੀ ਲੜਕੀ ਹਰਜਿੰਦਰ ਕੌਰ ਅਤੇ ਛੋਟਾ ਲੜਕਾ ਤਰਸੇਮ ਸਿੰਘ ਹਨ ਜੋ ਦੋਵੇਂ ਸ਼ਾਦੀਸ਼ੁਦਾ ਹਨ।ਪਰਿਵਾਰ ਵਿੱਚ ਆਪਸੀ ਝਗੜਾ ਚੱਲਦਾ ਰਹਿੰਦਾ ਸੀ ਅਤੇ ਕਈ ਵਾਰੀ ਸਮਝੌਤਾ ਵੀ ਹੋਇਆ। ਪਿਛਲੇ ਦਿਨੀਂ ਘਰ ਵਿੱਚ ਝਗੜਾ ਹੋਣ ਤੋਂ ਬਾਅਦ ਮੈਨੂੰ ਮੇਰੇ ਭਰਾ ਭੂਰਾ ਸਿੰਘ ਨੇ ਦੱਸਿਆ ਕਿ ਮੇਰਾ ਪਰਿਵਾਰ, ਸਮੇਤ ਮੇਰੇ ਲੜਕੇ ਤਰਸੇਮ ਸਿੰਘ ਦਾ ਸਹੁਰਾ ਪਰਿਵਾਰ ਰਲ ਕੇ ਮੈਨੂੰ ਮਾਰ ਸਕਦੇ ਹਨ।ਉਸ ਦਿਨ ਤੋਂ ਹੀ ਮੇਰਾ ਭਰਾ ਭੂਰਾ ਸਿੰਘ ਉਕਤ ਆਪਣੇ ਘਰੋਂ ਲਾਪਤਾ ਸੀ, ਜਿਸ ਦੀ ਲਾਸ਼ ਪਿਛਲੇ ਦਿਨੀ ਟੋਹਾਣਾ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚੋਂ ਮਿਲੀ ਹੈ।ਮੇਰੇ ਭਰਾ ਦੇ ਸਰੀਰ `ਤੇ ਕੁੱਟਮਾਰ ਦੇ ਨਿਸ਼ਾਨ ਸਨ, ਜਿਸ ਦੀ ਸ਼ਨਾਖਤ ਹੋ ਚੁੱਕੀ ਹੈ। ਮੇਰੇ ਭਰਾ ਭੂਰਾ ਸਿੰਘ ਨੂੰ ਉਸ ਦੇ ਲੜਕੇ ਤਰਸੇਮ ਸਿੰਘ ਉਰਫ ਸੇਮੀ, ਇਸ ਦੀ ਲੜਕੀ ਹਰਜਿੰਦਰ ਕੌਰ, ਘਰਵਾਲੀ ਸਿੰਦਰ ਕੌਰ , ਨੂੰਹ ਬੇਅੰਤ ਕੌਰ ਨਿਵਾਸੀ ਭੁਟਾਲ ਕਲਾਂ ਅਤੇ ਤਰਸੇਮ ਸਿੰਘ ਸੇਮੀ ਦੀ ਸੱਸ ਪਾਲੋ ਕੌਰ ਅਤੇ ਸਹੁਰਾ ਪਾਲ ਸਿੰਘ ਵਾਸੀਆਨ ਹਰਿਆਊ ਜ਼ਿਲ੍ਹਾ ਪਟਿਆਲਾ ਨੇ ਰਾਏ ਮਸ਼ਵਰਾ ਕਰ ਕੇ ਮਾਰ ਦੇਣ ਦੀ ਨੀਅਤ ਨਾਲ ਮਾਰੂ ਹਥਿਆਰਾਂ ਨਾਲ ਕੁੱਟਮਾਰ ਕਰ ਕੇ ਹੱਥ ਪੈਰ ਬੰਨ੍ਹ ਕੇ ਲਾਸ਼ ਨੂੰ ਖੁਰਦ ਕਰਨ ਦੀ ਲਈ ਕਿਸੇ ਵਹੀਕਲ ਵਿੱਚ ਰੱਖ ਕੇ ਭਾਖੜਾ ਨਹਿਰ ਵਿੱਚ ਸੁੱਟਿਆ ਸੀ, ਜੋ ਬਾਅਦ ਵਿੱਚ ਪਾਣੀ ਦੇ ਉੱਪਰ ਆਉਣ ਕਰਕੇ ਹੀ ਮੇਰੇ ਭਰਾ ਭੂਰਾ ਸਿੰਘ ਉਕਤ ਦੀ ਲਾਸ਼ ਭਾਖੜਾ ਨਹਿਰ ਵਿੱਚ ਤੈਰਦੀ ਹੋਈ ਟੋਹਾਣਾ ਵਿਖੇ ਮਿਲੀ ਹੈ।ਪੁਲਸ ਨੇ ਮ੍ਰਿਤਕ ਭੂਰਾ ਸਿੰਘ ਦੇ ਭਰਾ ਮੇਜਰ ਸਿੰਘ ਦੇ ਬਿਆਨਾਂ ਦੇ ਆਧਾਰ `ਤੇ ਉਪਰੋਕਤ ਦੋਸ਼ੀਆਂ ਵਿਰੁੱਧ ਧਾਰਾ 103/ 190/ 61 (2) 238 ਬੀਐੱਨਐੱਸ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post