
National
0
ਏਅਰ ਇੰਡੀਆ ਐਕਸਪ੍ਰੈਸ ਚਾਲਕ ਦਲ ਦੇ ਮੈਂਬਰ ਕੰਮ ’ਤੇ ਪਰਤਣ ਲੱਗੇ, ਹਾਲਾਤ ਪਹਿਲਾਂ ਵਾਲੇ ਹੋਣ ’ਚ ਲੱਗਣਗੇ 2 ਦਿਨ
- by Aaksh News
- May 11, 2024

ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਮੈਂਬਰਾਂ ਨੇ ਕੰਮ ’ਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਅੱਜ ਏਅਰਲਾਈਨ ਦਾ ਸੰਚਾਲਨ ਹੌਲੀ-ਹੌਲੀ ਸੁਧਰਨਾ ਸ਼ੁਰੂ ਹੋ ਗਿਆ। ਇਸ ਦੇ ਬਾਵਜੂਦ ਅੱਜ 75 ਉਡਾਣਾਂ ਰੱਦ ਕੀਤੀਆਂ ਗਈਆਂ। ਸੂਤਰਾਂ ਮੁਤਾਬਕ ਹਾਲਤ ਪਹਿਲਾਂ ਵਰਗੇ ਹੋਣ ’ਚ ਦੋ ਦਿਨ ਲੱਗਣਗੇ। ਚਾਲਕ ਦਲ ਦੇ ਮੈਂਬਰਾਂ ਦੀ ਹੜਤਾਲ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਚਾਲਕ ਦਲ ਮੈਂਬਰਾਂ ਨੇ ਏਅਰਲਾਈਨ ਵਿੱਚ ਕਥਿਤ ਦੁਰਪ੍ਰਬੰਧ ਦੇ ਵਿਰੋਧ ਵਿੱਚ ਹੜਤਾਲ ਕੀਤੀ ਸੀ। ਉਨ੍ਹਾਂ ਰਾਤ ਨੂੰ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ। ਇਸ ਦੇ ਨਾਲ ਏਅਰਲਾਈਨ ਪ੍ਰਬੰਧਨ ਨੇ 25 ਚਾਲਕ ਦਲ ਮੈਂਬਰਾਂ ਦੀ ਬਰਖਾਸਤਗੀ ਪੱਤਰ ਵਾਪਸ ਲੈ ਲਿਆ। ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰਲਾਈਨ ਨੇ ਹੜਤਾਲ ਕਾਰਨ ਮੰਗਲਵਾਰ ਰਾਤ ਤੋਂ ਹੁਣ ਤੱਕ 170 ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਐਕਸਪ੍ਰੈਸ ਰੋਜ਼ਾਨਾ ਲਗਪਗ 380 ਉਡਾਣਾਂ ਚਲਾਉਂਦੀ ਹੈ