
National
0
ਬੰਬ ਦੀ ਧਮਕੀ ਦੇ ਚਲਦਿਆਂ ਏਅਰ ਇੰਡੀਆ ਜਹਾਜ ਦੀ ਥਾਈਲੈਂਡ ਵਿਚ ਹੋਈ ਐਮਰਜੈਂਸੀ ਲੈਂਡਿੰਗ
- by Jasbeer Singh
- June 13, 2025

ਬੰਬ ਦੀ ਧਮਕੀ ਦੇ ਚਲਦਿਆਂ ਏਅਰ ਇੰਡੀਆ ਜਹਾਜ ਦੀ ਥਾਈਲੈਂਡ ਵਿਚ ਹੋਈ ਐਮਰਜੈਂਸੀ ਲੈਂਡਿੰਗ ਨਵੀਂ ਦਿੱਲੀ, 13 ਜੂਨ 2025 : ਭਾਰਤ ਦੇਸ਼ ਦੀ ਸਭ ਤੋਂ ਪ੍ਰਸਿੱਧ ਏਅਰ ਇੰਡੀਆ ਦੀ ਇਕ ਫਲਾਈਟ ਨੂੰ ਥਾਈਲੈਂਡ ਦੇ ਫੁਕੇਤ ਹਵਾਈ ਅੱਡੇ ਵਿਚ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਜਦੋਂ ਫਲਾਈਟ ਵਿਚ ਬੰਬ ਹੋਣ ਦੀ ਧਮਕੀ ਮਿਲੀ। ਜਹਾਜ਼ ਵਿਚ ਕਿੰਨੇ ਸਨ ਯਾਤਰੀ ਸਵਾਰ ਏਅਰ ਇੰਡੀਆ ਦੀ ਫਲਾਈਨ ਏ. ਆਈ. 379 ਜਿਸ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਸੀ ਵਿਚ 156 ਯਾਤਰੀ ਸਵਾਰ ਸਨ ਤੇ ਇਹ ਫਲਾਈਟ ਥਾਈਲੈਂਡ ਦੇ ਫੁਕੇਤ ਏਅਰਪੋਰਟ ਤੋ਼ਂ ਦਿੱਲੀ ਜਾਣ ਲਈ ਤਿਆਰ ਸੀ, ਜਿਸਦੇ ਚਲਦਿਆਂ ਫੁਕੇਤ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੀ ਉਤਰਨ ਦੀ ਐਮਰਜੈਂਸੀ ਮਨਜ਼ੂਰੀ ਮੰਗੀ ਗਈ ।ਜਹਾਜ਼ ਦੇ ਇਸ ਧਮਕੀ ਮਿਲਣ ਤੋਂ ਬਾਅਦ ਫੁਕੇਤ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵੀ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।