National
0
ਏਅਰਟੈੱਲ, ਇੰਫੋਸਿਸ ਅਤੇ ਟਾਟਾ ਕੰਸਲਟੈਂਸੀ ਨੂੰ ਸ਼ੇਅਰ ਬਾਜ਼ਾਰ `ਚ ਆਏ ਉਛਾਲ ਨਾਲ ਪਹੁੰਚਿਆ ਫਾਇਦਾ
- by Jasbeer Singh
- September 2, 2024
ਏਅਰਟੈੱਲ, ਇੰਫੋਸਿਸ ਅਤੇ ਟਾਟਾ ਕੰਸਲਟੈਂਸੀ ਨੂੰ ਸ਼ੇਅਰ ਬਾਜ਼ਾਰ `ਚ ਆਏ ਉਛਾਲ ਨਾਲ ਪਹੁੰਚਿਆ ਫਾਇਦਾ ਨਵੀਂ ਦਿੱਲੀ : ਸ਼ੇਅਰ ਬਾਜ਼ਾਰ `ਚ ਤੇਜ਼ੀ ਦੇ ਨਾਲ ਭਾਰਤੀ ਏਅਰਟੈੱਲ, ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ `ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਦੇਸ਼ ਦੀਆਂ ਚੋਟੀ ਦੀਆਂ 10 ਪ੍ਰਮੁੱਖ ਕੰਪਨੀਆਂ `ਚੋਂ 8 ਦਾ ਬਾਜ਼ਾਰ ਪੂੰਜੀਕਰਣ ਪਿਛਲੇ ਹਫਤੇ ਮਿਲਾ ਕੇ 1,53,019.32 ਕਰੋੜ ਰੁਪਏ ਵਧਿਆ ਹੈ। ਪਿਛਲੇ ਹਫ਼ਤੇ, ਬੀਐਸਈ ਸੈਂਸੈਕਸ 1,279.56 ਅੰਕ ਜਾਂ 1.57 ਪ੍ਰਤੀਸ਼ਤ ਵਧਿਆ। 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁੱਕਰਵਾਰ ਨੂੰ ਲਗਾਤਾਰ ਨੌਵੇਂ ਕਾਰੋਬਾਰੀ ਸੈਸ਼ਨ `ਚ ਵਧਿਆ ਅਤੇ 231.16 ਅੰਕ ਜਾਂ 0.28 ਫੀਸਦੀ ਦੇ ਵਾਧੇ ਨਾਲ 82,365.77 ਅੰਕਾਂ ਦੇ ਸਭ ਤੋਂ ਉੱਚੇ ਪੱਧਰ `ਤੇ ਬੰਦ ਹੋਇਆ।
