post

Jasbeer Singh

(Chief Editor)

Entertainment / Information

ਐਸ਼ਵਰਿਆ` ਨੇ ਦੱਸਿਆ ਆਪਣੇ ਆਤਮਵਿਸ਼ਵਾਸ ਦਾ ਰਾਜ਼

post-img

ਐਸ਼ਵਰਿਆ` ਨੇ ਦੱਸਿਆ ਆਪਣੇ ਆਤਮਵਿਸ਼ਵਾਸ ਦਾ ਰਾਜ਼ ਮੁੰਬਈ, 25 ਦਸੰਬਰ 2025 : ਦੁਨੀਆ ਭਰ ਦੇ ਕਈ ਕਲਾਕਾਰਾਂ ਨੇ ਸਾਊਦੀ ਅਰਬ ਵਿਚ ਆਯੋਜਿਤ ਇਕ ਫਿਲਮ ਫੈਸਟੀਵਲ ਵਿਚ ਹਿੱਸਾ ਲਿਆ । ਐਸ਼ਵਰਿਆ ਰਾਏ ਬੱਚਨ ਨੇ ਖਿੱਚਿਆਂ ਸਾਰਿਆਂ ਦਾ ਧਿਆਨ ਆਪਣੇ ਵੱਲ ਐਸ਼ਵਰਿਆ ਰਾਏ ਬੱਚਨ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਹਾਲੀਵੁੱਡ ਸਟਾਰ ਡਕੋਟਾ ਜੌਹਨਸਨ ਨਾਲ ਪ੍ਰਾਜੈਕਟ ਚੁਣਦੇ ਸਮੇਂ ਆਪਣੀ ਅਦਾਕਾਰੀ ਦੇ ਹੁਨਰ ਅਤੇ ਆਪਣੇ ਆਤਮ-ਵਿਸ਼ਵਾਸ ਬਾਰੇ ਚਰਚਾ ਕੀਤੀ। ਉਸ ਨੇ ਦੱਸਿਆ ਕਿ ਉਹ ਪੂਰੀ ਸਪੱਸ਼ਟਤਾ ਅਤੇ ਆਤਮਵਿਸ਼ਵਾਸ ਨਾਲ ਸਕ੍ਰਿਪਟਾਂ ਚੁਣਦੀ ਹੈ, ਇਸ ਲਈ ਉਹ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕਰਦੀ। ਐਸ਼ਵਰਿਆ ਰਾਏ ਨੇ ਮਾਂ ਬਣਨ ਤੋਂ ਬਾਅਦ ਜਿ਼ੰਦਗੀ ਦੀਆਂ ਤਬਦੀਲੀਆਂ ਬਾਰੇ ਕੀ ਬੋਲਿਆ ਮਾਂ ਬਣਨ ਤੋਂ ਬਾਅਦ ਆਪਣੀ ਜਿ਼ੰਦਗੀ ਵਿਚ ਆਈਆਂ ਤਬਦੀਲੀਆਂ ਬਾਰੇ ਬੋਲਦਿਆਂ ਐਸ਼ਵਰਿਆ ਨੇ ਕਿਹਾ ਕਿ ਮੈਂ ਅਰਾਧਿਆ ਦੀ ਦੇਖਭਾਲ ਕਰਨ ਅਤੇ ਅਭਿਸ਼ੇਕ ਨਾਲ ਰਹਿਣ ਵਿਚ ਇੰਨੀ ਰੁੱਝੀ ਹੋਈ ਹਾਂ ਕਿ ਭਾਵੇਂ ਮੈਂ ਕੋਈ ਫਿਲਮ ਸਾਈਨ ਨਹੀਂ ਕਰਦੀ, ਮੈਨੂੰ ਅਸੁਰੱਖਿਅਤ ਮਹਿਸੂਸ ਨਹੀਂ ਹੁੰਦਾ। ਇਹ ਮੇਰੇ ਲਈ ਕਦੇ ਵੀ ਪ੍ਰੇਰਣਾ ਦਾ ਸਰੋਤ ਨਹੀਂ ਰਿਹਾ। ਮੈਨੂੰ ਲੱਗਦਾ ਹੈ ਕਿ ਅਸੁਰੱਖਿਅਤ ਮਹਿਸੂਸ ਨਾ ਕਰਨਾ ਮੇਰੀ 1 ਅਸਲੀ ਪਛਾਣ ਹੈ। ਇਹ ਕਦੇ ਵੀ ਮੇਰੇ ਫੈਸਲਿਆਂ ਨੂੰ ਪ੍ਰਭਾਵਿਤ ਨਹੀਂ ਕਰਦਾ।

Related Post

Instagram