
ਗੀਤ ਅਤੇ ਸੰਗੀਤ ਦੀ ਮਹਿਫਿਲ ਨੇ ਸਰੋਤੇ ਕੀਤੇ ਮੰਤਰਮੁਗਧ : ਪੰਮੀ ਬੇਦੀ
- by Jasbeer Singh
- September 15, 2025

ਗੀਤ ਅਤੇ ਸੰਗੀਤ ਦੀ ਮਹਿਫਿਲ ਨੇ ਸਰੋਤੇ ਕੀਤੇ ਮੰਤਰਮੁਗਧ : ਪੰਮੀ ਬੇਦੀ ਪਟਿਆਲਾ, 15 ਸਤੰਬਰ 2025 : ਪੀ. ਟੀ. ਏ. ਮਿਊਜਿਕ ਦੇ ਚੇਅਰਮੈਨ ਪਰਮਜੀਤ ਸਿੰਘ ਪੰਮੀ ਬੇਦੀ ਵੱਲੋਂ ਸੁਰਾਂ ਦਾ ਸੰਗਮ ਨਾਮ ਹੇਠ ਇੱਕ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 50 ਦੇ ਕਰੀਬ ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਆਏ ਹੋਏ ਮਹਿਮਾਨਾ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਡਾ. ਬ੍ਰਿਜੇਸ਼ ਮੋਦੀ ਅਤੇ ਫੋਕਲ ਪੁਆਇੰਟ ਇੰਡਸਟਰੀ ਪਟਿਆਲਾ ਤੋਂ ਰੋਹਿਤ ਬਾਂਸਲ ਅਤੇ ਲਵਲੀ ਖੁਰਾਣਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ । ਇਸ ਮੌਕੇ ਚੇਅਰਮੈਨ ਪੰਮੀ ਬੇਦੀ ਨੇ ਕਿਹਾ ਕਿ ਲੋਕਾਂ ਨੂੰ ਗੀਤ ਤੇ ਸੰਗੀਤ ਨਾਲ ਜੋੜਨ ਲਈ ਅਤੇ ਉਹਨਾਂ ਨੂੰ ਤਨਾਅ ਤੋ ਮੁਕਤ ਰੱਖਣ ਲਈ ਇਸ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ ਸੀ । ਜਿਸ ਵਿੱਚ ਗਾਇਕਾਂ ਨੇ ਆਪਣੀ ਮਧੁਰ ਗਾਇਕੀ ਰਾਹੀਂ ਗੀਤ ਤੇ ਸੰਗੀਤ ਦੀ ਇਸ ਮਹਿਫਿਲ ਵਿੱਚ ਪਹੁੰਚੇ ਸਾਰੇ ਹੀ ਸਰੋਤੇ ਮੰਤਰਮੁਗਧ ਕਰ ਦਿੱਤੇ । ਇਸ ਮੌਕੇ ਸੁਨੀਲ ਗਰਗ, ਭਾਵੁਕ ਸ਼ਰਮਾ, ਕੁਲਦੀਪ ਗਰੋਵਰ, ਚੰਦਨ ਸ਼ੁਕਲਾ, ਪ੍ਰੀਤੀ ਗੁਪਤਾ, ਸੁਨੀਲ ਕੁਮਾਰ, ਲਵਲੀ ਖੁਰਾਣਾ, ਰੋਹਿਤ ਬਾਂਸਲ, ਕਰਨਲ ਸੁਰਿੰਦਰਾ ਸਿੰਘ, ਅੰਮ੍ਰਿਤਾ ਸਿੰਘ, ਮਧੂ ਬੇਦੀ, ਅਦਿਤਿਆ ਬੇਦੀ, ਗਗਨ ਬੇਦੀ, ਅਰਵਿੰਦਰ ਕੌਰ, ਰੰਜਨਾ ਧੀਮਾਨ ਅਤੇ ਜਸਵਿੰਦਰ ਜੁਲਕਾ ਆਦਿ ਮੌਕੇ ਤੇ ਹਾਜ਼ਰ ਸਨ ।