ਫਿਲਮ ਸੈਯਾਰਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ : ਅਨੀਤ ਪੱਡਾ
- by Jasbeer Singh
- December 13, 2025
ਫਿਲਮ ਸੈਯਾਰਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ : ਅਨੀਤ ਪੱਡਾ ਮੁੰਬਈ, 13 ਦਸੰਬਰ 2025 : ਇਕ ਅਜਿਹੀ ਲੜਕੀ ਲਈ ਜੋ ਅੰਮ੍ਰਿਤਸਰ ਦੀਆਂ ਤੰਗ ਗਲੀਆਂ ਵਿਚ ਜੰਮੀ-ਪਲੀ, ਜਿੱਥੇ ਸ਼ਾਮ ਦਾ ਮਤਲਬ ਹੁੰਦਾ ਸੀ ਚਾਹ, ਅੱਧਾ-ਅਧੂਰਾ ਹੋਮਵਰਕ। ਯਕੀਨ ਨਹੀਂ ਹੋ ਰਿਹਾ ਕਿ ਉਸਦਾ ਚੇਹਰਾ ਸਕਰੀਨ ਤੇ ਨਜਰ ਆਵੇਗਾ : ਅਭਿਨੇਤਰੀ ਪੱਡਾ ਅਭਿਨੇਤਰੀ ਅਨੀਤ ਪੱਡਾ ਨੂੰ ਯਕੀਨ ਨਹੀਂ ਹੋ ਰਿਹਾ ਕਿ ਹੁਣ ਉਹ ਅਜਿਹੀ ਲੜਕੀ ਹੈ, ਜਿਸ ਦਾ ਚਿਹਰਾ ਸਕ੍ਰੀਨ `ਤੇ ਨਜ਼ਰ ਆਏਗਾ । ਫਿਲਮ `ਸੈਯਾਰਾ` ਨੇ ਅਨੀਤ ਨੂੰ 2025 ਦੇ ਸਭ ਤੋਂ ਚਰਚਿਤ ਸਿਤਾਰਿਆਂ ਵਿਚੋਂ ਇਕ ਬਣਾ ਦਿੱਤਾ ਹੈ। ਇਹ ਫਿਲਮ 20 ਦਸੰਬਰ ਰਾਤ 8 ਵਜੇ ਸੋਨੀ ਮੈਕਸ `ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਲਈ ਤਿਆਰ ਹੈ। ਅਨੀਤ ਕਹਿੰਦੀ ਹੈ,“ਮੈਂ ਸ਼ਾਂਤ ਪਰ ਭਾਵਨਾਤਮਕ ਮਾਣ ਮਹਿਸੂਸ ਕਰ ਰਹੀ ਹਾਂ। ਦਿਲ ਨਾਲ ਬਣੀ ਕਹਾਣੀ, ਫਿਲਮ ਜਿਸ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਹਰ ਕਿਸੇ ਨੂੰ ਵੇਖਣ ਦਾ ਹੱਕ ਹੈ। ਅਭਿਨੇਤਰੀ ਨੇ ਸਾਂਝੇ ਕੀਤੇ ਆਪਣੀ ਜਿ਼ੰਦਗੀ ਦੇ ਪਲ ਉਹ ਕਹਿੰਦੀ ਹੈ,"ਕਈ ਛੋਟੇ ਕਸਬਿਆਂ ਵਿਚ ਟੀ. ਵੀ. ਮਨੋਰੰਜਨ ਦਾ ਮੁੱਢਲਾ ਸਰੋਤ ਅਤੇ ਪਰਿਵਾਰ ਦੇ ਮੇਲ-ਜੋਲ ਦਾ ਅਹਿਸਾਸ ਹੁੰਦਾ ਹੈ। ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ। ਉਸ ਨੇ ਉਹੀ ਜੀਵਨ ਜੀਵਿਆ ਹੈ, ਇਕ ਅਜਿਹੇ ਸ਼ਹਿਰ ਵਿਚ ਜਿੱਥੇ ਟੀ. ਵੀ. ਸਿਰਫ ਰੌਲਾ ਨਹੀਂ ਸੀ, ਸਗੋਂ ਅਜਿਹਾ ਪਲ ਸੀ, ਜਿਸ ਦੀ ਪੂਰਾ ਘਰ ਉਡੀਕ ਕਰਦਾ ਸੀ। ਆਪਣੇ ਮੂਲ `ਚ `ਸੈਯਾਰਾ` ਦੋ ਨੌਜਵਾਨ ਕਲਾਕਾਰਾਂ ਦੇ ਵਿਚਕਾਰ ਦਾ ਇਕ ਡੂੰਘਾ ਤੇ ਭਾਵੁਕ ਰੋਮਾਂਸ ਹੈ, ਜੋ ਦੁਨੀਆ ਵਿਚ ਆਪਣੀ ਜਗ੍ਹਾ ਲੱਭਦੇ ਹੋਏ ਵੀ ਪਿਆਰ ਨੂੰ ਫੜੀ ਰੱਖਣ ਦੀ ਕੋਸਿ਼ਸ਼ ਕਰਦੇ ਹਨ। ਇਸ ਦਾ ਸੰਗੀਤ ਲੋਕਪ੍ਰਿਯ ਹੋਇਆ, ਐਕਟਿੰਗ ਨੂੰ ਪਸੰਦ ਕੀਤਾ ਗਿਆ ਅਤੇ ਫਿਲਮ ਦੀਆਂ ਸੱਚੀਆਂ ਭਾਵਨਾਵਾਂ ਨੇ ਵੱਡੇ ਸ਼ਹਿਰਾਂ ਤੇ ਛੋਟੇ ਕਸਬਿਆਂ ਦੋਵਾਂ ਵਿਚ ਲੋਕਾਂ ਨੂੰ ਜੋੜਿਆ। ਇਹ ਵਿਚਾਰ ਪਿੰਡਾਂ, ਕਸਬਿਆਂ, ਟੀਅਰ-2 ਤੇ 3 ਸ਼ਹਿਰਾਂ ਦੇ ਘਰਾਂ ਵਿਚ ਵਿਖਾਇਆ ਜਾਵੇਗਾ। ਉਹ ਥਾਵਾਂ ਜੋ ਉਨ੍ਹਾਂ ਨੂੰ ਬਚਪਨ ਦੀ ਯਾਦ ਦਿਵਾਉਂਦੀਆਂ ਹਨ, ਉਨ੍ਹਾਂ ਨੂੰ ਭਾਵੁਕ ਕਰ ਦਿੰਦੀਆਂ ਹਨ।
