

ਕਲਾ ਕ੍ਰਿਤੀ ਵਲੋਂ ਡਾਂਡੀਆ ਨਾਈਟ ਆਯੋਜਿਤ ਵੱਖ-ਵੱਖ ਇੰਸਟੀਚਿਊਟਸ ਨੇ ਕੀਤੇ ਮੇਕਅਪ, ਡਾਂਸ, ਮਾਡਲਿੰਗ ਅਤੇ ਟੈ੍ਰਡਿੰਗ ਲੁਕ ਪ੍ਰੋਗਰਾਮ ਮਮਤਾ ਸ਼ਰਮਾ ਬੈਸਟ ਟੈ੍ਰਡਿੰਗ ਲੁਕ ਵਜੋਂ ਸਨਮਾਨਤ ਪਟਿਆਲਾ, 29 ਸਤੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਅਰਬਨ ਐਸਟੇਟ ਵਿਖੇ ਬਣੇ ਇਕ ਰੈਸਟੋਰੈਂਟ ਵਿਚ ਬੀਤੇ ਦਿਨੀਂ ਕਲਾ ਕ੍ਰਿਤੀ ਵਲੋਂ ਡਾਂਡੀਆ ਨਾਈਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਖ-ਵੱਖ ਇੰਸਟੀਚਿਊਟਸ ਨੇ ਕੀਤੇ ਮੇਕਅਪ, ਡਾਂਸ, ਮਾਡਲਿੰਗ ਅਤੇ ਟੈ੍ਰਡਿੰਗ ਲੁਕ ਪ੍ਰੋਗਰਾਮ ਕੀਤੇ ਗਏ।ਇਸ ਮੌਕੇ ਡਾਂਡੀਆ ਨਾਈਟ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਕੁੜੀਆਂ ਅਤੇ ਮਹਿਲਾਵਾਂ ਨੂੰ ਉਹਨਾ ਦੇ ਖੇਤਰ ਵਿਚ ਵਧੀਆ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ। ਇਸ ਦੌਰਾਨ ਮਮਤਾ ਸ਼ਰਮਾ ਨੂੰ ਬੈਸਟ ਟੈ੍ਰਡਿੰਗ ਲੁਕ ਵਜੋਂ ਸਨਮਾਨਤ ਕੀਤਾ ਗਿਆ। ਦੱਸਣਯੋਗ ਹੈ ਕਿ ਕਲਾ ਕ੍ਰਿਤੀ ਵਲੋਂ ਅਜਿਹੇ ਪ੍ਰੋਗਰਾਮ ਵੱਖ-ਵੱਖ ਸਮੇਂ ਤੇ ਕਰਵਾਏ ਜਾਂਦੇ ਰਹਿੰਦੇ ਹਨ ਤਾਂ ਜੋ ਮਹਿਲਾਵਾਂ ਅੰਦਰ ਛੁਪੀ ਕਲਾ ਬਾਹਰ ਆ ਸਕੇ ਤੇ ਮਹਿਲਾਵਾਂ ਜੋ ਕਿ ਕਿਸੇ ਨਾ ਕਿਸੇ ਖੇਤਰ ਵਿਚ ਕਿਤੇ ਨਾ ਕਿਤੇ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ ਨੂੰ ਨਿਖਾਰ ਕੇ ਅੱਗੇ ਵਧਾਇਆ ਜਾ ਸਕੇ।