

ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਅਕਾਲੀ ਆਗੂਆਂ ਦੇ ਨਿੱਜੀ ਹਿੱਤਾਂ ਕਾਰਨ ਅਕਾਲੀ ਦਲ ਨਿਘਾਰ ਵੱਲ ਗਿਆ। ਹਰਪਾਲਪੁਰ ਨੇ ਕਿਹਾ ਕਿ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਸਿਰ ਹਾਰ ਦਾ ਠੀਕਰਾ ਨਹੀਂ ਭੰਨਿਆ ਜਾ ਸਕਦਾ ਕਿਉਂਕਿ ਬਾਦਲ ਪਰਿਵਾਰ ਤਾਂ ਖੁਦ ਬਠਿੰਡਾ ਸੀਟ ਜਿੱਤ ਕੇ ਆਇਆ ਹੈ। ਹਰਪਾਲਪੁਰ ਨੇ ਕਿਹਾ ਕਿ ਜੇ ਅਕਾਲੀ ਦਲ ਨੂੰ ਮੁੜ ਪੈਰਾਂ ਸਿਰ ਕਰਨਾ ਹੈ ਤਾਂ ਵਰਕਰਾਂ ਦਾ ਅਕਾਲੀ ਦਲ ਬਣਾਉਣਾ ਪਵੇਗਾ।