July 6, 2024 01:32:50
post

Jasbeer Singh

(Chief Editor)

Patiala News

ਪਟਿਆਲਾ ’ਚ ਲਗਾਤਾਰ ਛੇਵੀਂ ਚੋਣ ਹਾਰਿਆ ਅਕਾਲੀ ਦਲ

post-img

ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਪਟਿਆਲਾ ਸੰਸਦੀ ਸੀਟ ’ਤੇ ਚਾਰ ਵਾਰ ਸ਼ਾਨਦਾਰ ਜਿੱਤਾਂ ਵੀ ਦਰਜ ਕੀਤੀਆਂ ਹਨ, ਇਥੋਂ ਤੱਕ ਲਗਾਤਾਰ ਦੋ ਵਾਰ ਵੀ ਜਿੱਤ ਪਾਪਤ ਕੀਤੀ ਹੈ ਪਰ ਹੁਣ ਅਕਾਲੀ ਦਲ ਢਾਈ ਦਹਾਕਿਆਂ ਤੋਂ ਇਥੇ ਲਗਾਤਾਰ ਹਾਰਦਾ ਆ ਰਿਹਾ ਹੈ। ਅੱਜ ਦੇ ਨਤੀਜਿਆਂ ਦੌਰਾਨ ਪਟਿਆਲਾ ’ਚ ਅਕਾਲੀ ਦਲ ਦੀ ਲਗਾਤਾਰ ਹੋਈ ਇਹ ਛੇਵੀਂ ਹਾਰ ਹੈ। ਜਿਸ ਨੂੰ ਲੈ ਕੇ ਅਕਾਲੀ ਕਾਰਕੁਨ ਪਾਰਟੀ ਨੂੰ ਮੰਥਨ ਦੀ ਸਲਾਹ ਦੇਣ ਲੱਗੇ ਹਨ। ਯੂਥ ਅਕਾਲੀ ਆਗੂ ਕੁਲਵਿੰਦਰ ਲਵਲੀ ਨੇ ਬਿਆਨ ਜਾਰੀ ਕਰਕੇ ਪਾਰਟੀ ਹਾਈਕਮਾਨ ਨੂੰ ਕਿਹਾ ਹੈ ਕਿ ਢੁਕਵੇਂ ਉਮੀਦਵਾਰਾਂ ਅਤੇ ਸਖ਼ਤ ਮਿਹਨਤ ਦੇ ਬਾਵਜੂਦ ਵੀ ਐਤਕੀਂ ਫੇਰ ਅਕਾਲੀ ਨੂੰ ਹਾਰ ਦਾ ਸਾਹਮਣਾ ਕਰਨ ਦੇ ਮੱਦੇਨਜ਼ਰ ਪਾਰਟੀ ਨੂੰ ਮੰਥਨ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ’ਚ 1977 ’ਚ ਅਕਾਲੀ ਦਲ ਦੇ ਗੁਰਚਰਨ ਸਿੰਘ ਟੌਹੜਾ, 1985 ’ਚ ਚਰਨਜੀਤ ਵਾਲੀਆ ਸਮੇਤ 1996 ਅਤੇ 98 ’ਚ ਲਗਾਤਾਰ ਦੋ ਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਜਾਰਾ ਸੰਸਦ ਮੈਂਬਰ ਬਣ ਚੁੱਕੇ ਹਨ। ਪਰ 1999 ਤੋਂ ਬਾਅਦ ਅਕਾਲੀ ਦਲ ਲਗਾਤਾਰ ਹਾਰਦਾ ਹੀ ਆ ਰਿਹਾ ਹੈ ਤੇ ਐਤਕੀ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦੇ ਰੂਪ ’ਚ ਪਾਰਟੀ ਲਗਾਤਾਰ ਛੇਵੀਂ ਵਾਰ ਹਾਰੀ ਹੈ। ਇਸ ਦੌਰਾਨ 1999 ’ਚ ਸੁਰਜੀਤ ਰੱਖੜਾ, 2004 ’ਚ ਕੈਪਟਨ ਕੰਵਲਜੀਤ ਸਿੰਘ, 2009 ’ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, 2014 ’ਚ ਦੀਪਿੰਦਰ ਢਿੱਲੋਂ ਅਤੇ 2019 ’ਚ ਫੇਰ ਸੁਰਜੀਤ ਰੱਖੜਾ ਅਕਾਲੀ ਉਮੀਦਵਾਰਾਂ ਵਜੋਂ ਚੋਣਾ ਹਾਰ ਚੁੱਕੇ ਹਨ। ਐਤਕੀਂ ਪਹਿਲੀ ਵਾਰ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਮਰਜ਼ੀ ਮੁਤਾਬਕ ਕੇ ਸ਼ਰਮਾ ਦੇ ਰੂਪ ’ਚ ਪਹਿਲੀ ਵਾਰ ਹਿੰਦੂ ਚਿਹਰੇ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਹਾਲਾਂਕਿ ਸ਼ਰਮਾ ਵੱਲੋਂ ਆਪਣੀ ਚੋਣ ਮੁਹਿੰਮ ਵੀ ਸ਼ਾਨਦਾਰ ਅਤੇ ਨਿਵੇਕਲੇ ਢੰਗ ਨਾਲ ਚਲਾਈ ਗਈ। ਬਾਵਜੂਦ ਇਸ ਦੇ ਉਹ ਚੌਥੇ ਨੰਬਰ ’ਤੇ ਆਏ ਹਨ, ਜਿਸ ਕਰ ਕੇ ਪਾਰਟੀ ਕਾਰਕੁਨਾ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਨੂੰ ਇਸ ਮਾਮਲੇ ’ਤੇ ਗੌਰ ਕਰਨੀ ਚਾਹੀਦੀ ਹੈ।

Related Post