post

Jasbeer Singh

(Chief Editor)

Patiala News

ਨਾਭਾ ਵਿਚ ਅਕਾਲੀ ਦਲ ਨੂੰ ਝਟਕਾ

post-img

ਨਾਭਾ ਵਿਚ ਅਕਾਲੀ ਦਲ ਨੂੰ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਮਨਿੰਦਰ ਸਿੰਘ ਸਾਥੀਆਂ ਸਮੇਤ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਨਾਭਾ 23 ਦਸੰਬਰ : ਵਿਧਾਨ ਸਭਾ ਹਲਕਾ ਨਾਭਾ ਦੇ ਅੰਦਰ ਅਕਾਲੀ ਦਲ ਲਗਾਤਾਰ ਵੱਡੇ ਪੱਧਰ ਤੇ ਗਿਰਾਵਟ ਵੱਲ ਜਾ ਰਿਹਾ ਰਾਜਨੀਤਕ ਤੌਰ ਤੇ ਬਹੁਤ ਘੱਟ ਗਤੀਵਿਧੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਧਾਨ ਸਭਾ ਹਲਕਾ ਨਾਭਾ ਵਿੱਚ ਦਿਖਾਈ ਦੇ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 18 ਤੋਂ ਮੌਜੂਦਾ ਕੌਂਸਲਰ ਮਨਿੰਦਰ ਸਿੰਘ ਸਨੀ ਜੋ ਕਿ ਐਸ. ਓ. ਆਈ. ਮਾਲਵਾ ਜੋਨ ਟੂ ਦੇ ਸਾਬਕਾ ਵਾਈਸ ਪ੍ਰਧਾਨ ਸਨ ਉਹਨਾਂ ਵੱਲੋਂ ਆਪਣੇ 100 ਦੇ ਕਰੀਬ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਗਿਆ। ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਸਨੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਾਈ ਗੱਲਬਾਤ ਦੌਰਾਨ ਸਨੀ ਨੇ ਕਿਹਾ ਕਿ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਕਾਲੀ ਦਲ ਦੇ ਰਾਜ ਸਮੇਂ ਹੋਈਆਂ ਬੇਅਦਬੀਆਂ ਅਤੇ ਹੁਣ ਤੱਕ ਇਨਸਾਫ ਨਾ ਦਿੱਤੇ ਜਾਣ ਕਾਰਨ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਹੋ ਰਹੀਆਂ ਵਧੀਕੀਆਂ ਅਤੇ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਨਾਭਾ ਤੋਂ ਲੀਡਰ ਵੱਲੋਂ ਸਾਨੂੰ ਅਣਗੋਲਿਆਂ ਕੀਤੇ ਜਾਣਾ ਅਤੇ ਵਾਰਡ ਦੇ ਕੰਮ ਨਾ ਹੋਣ ਕਾਰਨ ਅਸੀਂ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਾ ਵਿਧਾਇਕ ਵੱਲੋਂ ਸਨੀ ਨੂੰ ਜੀ ਆਇਆਂ ਆਖ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦੀ ਗੱਲ ਕਹੀ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਆਪਸੀ ਵਿਵਾਦ ਕਾਰਨ ਕੌਮ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਗਿਰਾਵਟ ਵੱਲ ਜਾ ਰਿਹਾ ਹੈ। ਪਿਛਲੇ ਦਿਨੀ ਯਾਦਵਿੰਦਰ ਸਿੰਘ ਜਾਦੂ 300 ਦੇ ਕਰੀਬ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਵਿਧਾਨ ਸਭਾ ਹਲਕਾ ਨਾਭਾ ਤੋਂ ਲਗਾਤਾਰ ਅਕਾਲੀ ਦਲ ਦੇ ਆਗੂਆਂ ਵਰਕਰਾਂ ਵੱਲੋਂ ਪਾਰਟੀ ਛੱਡੇ ਜਾਣ ਕਾਰਨ ਟਕਸਾਲੀ ਅਕਾਲੀਆਂ ਦੇ ਹਿਰਦੇ ਵਲੂੰਦਰੇ ਜਾ ਰਹੇ ਹਨ ਅਤੇ ਉਹ ਪਾਰਟੀ ਦੇ ਬਣ ਰਹੇ ਇਹਨਾ ਹਾਲਾਤਾਂ ਤੋਂ ਚਿੰਤਕ ਨੇ ਹਲਕੇ ਵਿੱਚ ਪਾਰਟੀ ਦੇ ਅਜਿਹੇ ਹਾਲਾਤ ਹੋਣ ਪਿੱਛੇ ਕੌਣ ਜਿੰਮੇਵਾਰ ਹੈ। ਇਸ ਮੌਕੇ ਗਗਨਦੀਪ ਸਿੰਘ ਚੈਰੀ ,ਜਪਪ੍ਰੀਤ ਸਿੰਘ, ਇਰਫਾਨ ਕੁਰੈਸ਼ੀ ਬਬਲੂ, ਅਮਰਜੀਤ ਕਾਲੀਆ, ਸਨੀ ਗਾਭਾ, ਹਰਮੀਤ ਸਿੰਘ, ਸਰਬਪ੍ਰੀਤ ਸਿੰਘ, ਸ਼ੰਕਰ ਸੱਚਦੇਵਾ, ਸੀਲਾ ਭਲਵਾਨ, ਦੀਨੂ ਕੇਵਲ, ਵਿੱਕੀ ਅਰੋੜਾ, ਸਰਬਪ੍ਰੀਤ ਸਿੰਘ, ਅਮਨਦੀਪ ਸਿੰਘ ,ਅਮਰਦੀਪ ਸਿੰਘ, ਰਮਜਾਨ ਵੀ ਹੋਏ ।

Related Post