post

Jasbeer Singh

(Chief Editor)

Patiala News

ਐੱਨਕੇ ਸ਼ਰਮਾ ਦੀ ਚੋਣ ਮੁਹਿੰਮ ਲਈ ਅਕਾਲੀ ਆਗੂ ਇਕਜੁੱਟ

post-img

ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦੇ ਮਕਸਦ ਨਾਲ ਵਰਕਰਾਂ ਦੀ ਮੀਟਿੰਗ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿੱਚ ਹੋਈ। ਇਸ ਦੌਰਾਨ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਪਿੰਡ ਸ਼ੁਤਰਾਣਾ ਦੇ ਨਾਰਾਜ਼ ਆਗੂਆਂ ਨੂੰ ਨਾਲ ਤੋਰਨ ਵਿੱਚ ਸਫਲ ਰਹੇ। ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਐੱਨਕੇ ਸ਼ਰਮਾ ਇਮਾਨਦਾਰ ਅਤੇ ਪਾਰਟੀ ਦੇ ਵਫਾਦਾਰ ਹਨ ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਚੋਣ ਲੜ ਰਹੇ ਤਿੰਨੇ ਵੱਡੇ ਉਮੀਦਵਾਰ ਦਲ ਬਦਲੂ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਪਿੰਡਾਂ ਵਿੱਚ ਡਿਊਟੀਆਂ ਦੇਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੀਏਸੀ ਮੈਂਬਰ ਜਗਮੀਤ ਸਿੰਘ ਹਰਿਆਊ, ਮਹਿੰਦਰ ਸਿੰਘ ਲਾਲਬਾ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਸਾਬਕਾ ਸਰਪੰਚ ਭਗਵੰਤ ਸਿੰਘ ਸ਼ੁਤਰਾਣਾ, ਰਾਜ ਸਿੰਘ ਝੱਬਰ, ਜੋਗਿੰਦਰ ਸਿੰਘ ਬਾਵਾ, ਸੁਰਜੀਤ ਸਿੰਘ ਮਾਹਲ, ਜੋਗਾ ਸਿੰਘ ਸਿੱਧੂ, ਤੇਜਪਾਲ ਗੋਇਲ, ਦਵਿੰਦਰ ਸਿੰਘ ਸਿੱਧੂ, ਦਲਜੀਤ ਸਿੰਘ ਸਾਗਰਾ ਗੁਰਿੰਦਰ ਸਿੰਘ ਭੰਗੂ, ਸੇਵਾ ਸਿੰਘ ਅਤੇ ਵਰੁਣ ਕੁਮਾਰ ਕਾਂਸਲ ਆਦਿ ਹਾਜ਼ਰ ਸਨ।

Related Post