ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਵੱਲੋਂ ਦਾਖਲਾ ਮੁਹਿੰਮ ਸ਼ੁਰੂ
- by Jasbeer Singh
- March 6, 2026
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਵੱਲੋਂ ਦਾਖਲਾ ਮੁਹਿੰਮ ਸ਼ੁਰੂ ਪਟਿਆਲਾ, 6 ਮਾਰਚ 2026 : ਪ੍ਰਿੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ, ਉਪ-ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰ ਪਾਲ ਸਿੰਘ ਦੇ ਤਾਲਮੇਲ ਨਾਲ ਅੱਜ ਗੱਜੂਮਾਜਾ ਸਕੂਲ ਤੋਂ ਦਾਖਲਾ ਮੁਹਿੰਮ ਤਹਿਤ ਮੋਬਾਇਲ ਵੈਨ ਸੈਸ਼ਨ 2026-2027 ਲਈ ਸਕੂਲ ਵਿੱਚੋ ਰਵਾਨਾ ਕੀਤੀ ਗਈ । ਇਸ ਮੋਬਾਈਲ ਵੈਨ ਨੇ ਪੰਜ ਪਿੰਡਾਂ ਵਿੱਚ ਜਾ ਕੇ ਜਿਨਾਂ ਵਿੱਚੋਂ ਗੱਜੂਮਾਜਰਾ, ਲਲੋਛੀ ਕੂਕਾ, ਖੇੜੀ ਮੱਲਾਂ, ਤਰੌੜਾ ਕਲਾਂ, ਤਰੌੜਾ ਖੁਰਦ ਵਿਖੇ ਪਹੁੰਚ ਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਗੱਜੂਮਾਜਰਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ । ਇਸ ਮੋਬਾਈਲ ਵੈਨ ਵਿੱਚ ਸੁਖਵਿੰਦਰ ਸਿੰਘ ਸੁੱਖੀ,ਹਰਵਿੰਦਰ ਸਿੰਘ, ਰਘੂਬੀਰ ਸਿੰਘ,ਜਸਵਿੰਦਰ ਸਿੰਘ ਪ੍ਰੈਸ ਇੰਚਾਰਜ ਵੱਲੋਂ ਸਾਰੇ ਪਿੰਡਾਂ ਵਿੱਚ ਅਨਾਉਂਸਮੈਂਟ ਕੀਤੀ ਗਈ ਤਾਂ ਜੋ ਗੱਜੂਮਾਜਾ ਸਕੂਲ ਦੀ ਵਿਦਿਆਰਥੀਆਂ ਦੀ ਇਨਰੋਲਮੈਂਟ ਵਿੱਚ ਵਾਧਾ ਹੋਵੇ । ਇਸ ਮੌਕੇ ਤੇ ਐਸ. ਐਮ. ਸੀ. ਚੇਅਰਮੈਨ ਗੁਰਮੀਤ ਰਾਮ, ਵਾਈਸ ਚੇਅਰਮੈਨ ਕੁਲਦੀਪ ਸਿੰਘ,ਰਣਵੀਰ ਸਿੰਘ, ਕਮਲਪ੍ਰੀਤ,ਰਾਜਵੀਰ ਕੌਰ, ਅਮਨਦੀਪ ਕੌਰ, ਪ੍ਰਭਜੋਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਚੈਰੀ ਰਾਣੀ, ਦੀਕਸ਼ਾ, ਅਜੇ ਸ਼ਰਮਾ, ਕੈਂਪਸ ਮੈਨੇਜਰ ਜਸਵਿੰਦਰ ਸਿੰਘ ਹਾਜ਼ਰ ਸਨ ।
