post

Jasbeer Singh

(Chief Editor)

Patiala News

ਕੁਸ਼ਲਿੰਦਰ ਸ਼ਰਮਾ ਬਣੇ ਐਸਕੋਰਟ ਗੋਇਜ਼ਟੇ ਦੇ ਗਰੁੱਪ ਲੀਡਰ

post-img

ਕੁਸ਼ਲਿੰਦਰ ਸ਼ਰਮਾ ਬਣੇ ਐਸਕੋਰਟ ਗੋਇਜ਼ਟੇ ਦੇ ਗਰੁੱਪ ਲੀਡਰ ਪਟਿਆਲਾ, 6 ਮਾਰਚ 2026 : ਐਸਕੋਰਟ ਗੋਇਜ਼ਟੇ ਇੰਪਲਾਏ ਯੂਨੀਅਨ ਬਹਾਦੁਰਗੜ੍ਹ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਹਰਮਨ ਪਿਆਰੇ ਵਰਕਰ ਕੁਸ਼ਲਿੰਦਰ ਕੁਮਾਰ ਸ਼ਰਮਾ ਨੂੰ ਅੱਜ ਗਰੁੱਪ ਲੀਡਰ ਦਾ ਆਹੁਦਾ ਦੇ ਨਵਾਜਿਆ ਗਿਆ । ਅੱਜ ਯੂਨੀਅਨ ਦੇ ਪ੍ਰਧਾਨ ਮਸਤਾਨ ਸਿੰਘ ਵਿਰਕ, ਜਨਰਲ ਸਕੱਤਰ ਗੁਰਬਾਜ ਸਿੰਘ ਭੰਗੂ, ਕੈਸ਼ੀਅਰ ਕੁਲਜੀਤ ਸਿੰਘ ਦੀ ਅਗਵਾਈ ਹੇਠ ਡਾਈ ਸੈਕਸ਼ਨ ਦੇ ਅਫਸਰ ਸਹਿਬਾਨ ਜਿਵੇਂ ਕਿ ਸੌਰਵ ਸੈਣੀ, ਰਜਿੰਦਰ ਸਿੰਘ ਡਾਈ ਸੈਕਸਨ ਦੇ ਵਰਕਰ ਸਹਿਬਾਨ ,ਨਰੇਸ਼ ਕੁਮਾਰ, ਸਰਜੂ ਕੁਮਾਰ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ, ਜਸਪ੍ਰੀਤ ਸਿੰਘ ਹਰਪ੍ਰੀਤ ਸਿੰਘ, ਬਹਾਦੁਰ ਸਿੰਘ ਵੱਲੋਂ ਤਰੱਕੀ ਪੱਤਰ ਦੇ ਕੇ ਮੌਕੇ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕੁਸ਼ਲਿੰਦਰ ਸ਼ਰਮਾ ਨੇ ਯੂਨੀਅਨ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਹੋਈ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ ।

Related Post

Instagram