post

Jasbeer Singh

(Chief Editor)

Patiala News

ਸਮੂਹ ਫਰਦ ਕੇਂਦਰ ਸਟਾਫ ਨਾਭਾ ਵੱਲੋਂ ਅਣਮਿਥੇ ਸਮੇਂ ਲਈ ਕੀਤੀ ਗਈ ਕਲਮ ਛੋੜ ਹੜਤਾਲ

post-img

ਸਮੂਹ ਫਰਦ ਕੇਂਦਰ ਸਟਾਫ ਨਾਭਾ ਵੱਲੋਂ ਅਣਮਿਥੇ ਸਮੇਂ ਲਈ ਕੀਤੀ ਗਈ ਕਲਮ ਛੋੜ ਹੜਤਾਲ ਆਪਣੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਅਤੇ ਨਾਇਬ ਤਹਿਸੀਲਦਾਰ ਨੂੰ ਦਿੱਤਾ ਗਿਆ ਮੰਗ ਪੱਤਰ ਨਾਭਾ 5 ਜੂਨ : ਪੰਜਾਬ ਦੀ ਮਾਨ ਸਰਕਾਰ ਵੱਲੋਂ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਜਿਵੇਂ ਕਿ ਪੰਜਾਬ ਭਰ ਵਿੱਚ ਫਰਦ ਕੇਂਦਰਾਂ ਦੇ ਸਟਾਫ ਨੂੰ ਦੋ ਮਹੀਨੇ ਤੋਂ ਤਨਖਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਜਿਸ ਨੂੰ ਵੇਖਦੇ ਹੋਏ ਪੰਜਾਬ ਭਰ ਵਿੱਚ ਫਰਦ ਕੇਂਦਰਾਂ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਕੀਤੀ ਗਈ ਹੈ। ਇਸ ਲੜੀ ਦੇ ਤਹਿਤ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਫਰਦ ਕੇਂਦਰ ਦੇ ਸਟਾਫ ਇੰਚਾਰਜ ਹਰਸਿਮਰਨ ਜੀਤ ਸਿੰਘ, ਪਰਮਿੰਦਰ ਸ਼ਰਮਾ, ਅੰਜੂ ਰਾਣਾ, ਖੁਸ਼ਪ੍ਰੀਤ ਸ਼ਰਮਾ ਅਤੇ ਅਸ਼ਵਨੀ ਕੁਮਾਰ ਵੱਲੋਂ ਅਨਮਿਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਅਤੇ ਨਾਇਬ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸਮੂਹ ਸਟਾਫ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ 2 ਮਹੀਨੇ ਦੀ ਸੈਲਰੀ ਨਹੀਂ ਦਿੱਤੀ ਗਈ ਹੈ ਅਤੇ ਆਪਣੇ ਭਵਿੱਖ ਸਬੰਧੀ ਸਰਕਾਰ ਦੁਆਰਾ ਲਗਾਤਰ ਹਨੇਰੇ ਵਿੱਚ ਰੱਖਣ ਕਰਕੇ ਅਤੇ ਸਰਕਾਰ ਦੇ ਫਰਦ ਕੇਂਦਰ ਮੁਲਾਜ਼ਮਾ ਦੇ ਪ੍ਰਤੀ ਉਦਾਸਹੀਨ ਰਵਈਏ ਕਰਕੇ ਸਮੂਹ ਫਰਦ ਕੇਂਦਰ ਪੰਜਾਬ ਦੇ ਡਾਟਾ ਆਪਰੇਟਰ ਅਨਮਿਥੇ ਸਮੇਂ ਲਈ ਦਫਤਰ ਵਿੱਚ ਰਹਿ ਕੇ ਕਲਮ ਛੋੜ ਹੜਤਾਲ ਕੀਤੀ ਗਈ ਹੈ। ਡਾਟਾ ਆਪਰੇਟਰਾਂ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਲਗਭਗ 900 ਤੋਂ ਵੱਧ ਫਰਦ ਕੇਂਦਰ ਮੁਲਾਜਮ ਹਾਂ, ਜੋ ਕਿ ਪਿਛਲੇ 18 ਸਾਲਾਂ ਤੋਂ ਫਰਦ ਕੇਂਦਰ ਵਿੱਚ ਆਪਣੀ ਸੇਵਾਵਾਂ ਦਫ਼ਤਰੀ ਅਤੇ ਫੀਲਡ ਵਿੱਚ ਤਨ ਦੇਹੀ ਨਾਲ ਨਿਭਾ ਰਹੇ ਹਾਂ। ਅਸੀਂ ਸਾਰੇ ਮੁਲਾਜਮਾਂ ਨੇ ਫਰਦ ਕੇਂਦਰ ਦੇ ਪ੍ਰੋਜੈਕਟ ਨੂੰ ਨੇਪਰੇ ਚੜਾਉਣ ਲਈ ਅਣਥੱਕ ਮਿਹਨਤ ਕੀਤੀ ਹੈ, ਦੂਰ ਦਰਾਜੇ ਪਿੰਡਾਂ ਤੋਂ ਆ ਕੇ ਬਹੁਤ ਘੱਟ ਤਨਖਾਹਾਂ ਤੇ ਦਿਨ ਰਾਤ ਇੱਕ ਕਰਕੇ ਸਾਰੇ ਪੰਜਾਬ ਦਾ ਜਮੀਨੀ ਰਿਕਾਰਡ ਆਨਲਾਈਨ ਕੀਤਾ ਹੈ। ਇਹ ਕਿ ਹਰ ਸਾਲ ਜ਼ਮਾਬੰਦੀਆਂ ਦਾਖਲ ਦੇ ਸਮੇਂ ਦਿਨ ਰਾਤ ਲਗਾ ਕੇ ਅਪਰੇਸਨਾਂ ਕਰਨੀਆਂ ਜਦੋਂ ਗਿਰਦਾਵਰੀ ਨੂੰ ਆਨਲਾਈਨ ਕਰਨ ਦੇ ਸਮੇਂ ਸਰਕਾਰ ਨੇ ਟਾਰਗੇਟ ਦਿੱਤੇ ਸੀ ਉਸ ਵੇਲੇ ਆਪਰੇਟਰਾਂ ਨੇ ਹਰ ਸਨੀਵਾਰ ਐਤਵਾਰ ਛੁੱਟੀ ਵਾਲੇ ਦਿਨ ਵੀ ਲਗਾ ਕੇ ਸਰਕਾਰ ਦੇ ਦਿੱਤੇ ਟਾਰਗੇਟ ਨੂੰ ਸਮੇਂ ਸਿਰ ਪੂਰਾ ਕੀਤਾ। ਉਨਾਂ ਕਿਹਾ ਕਿ ਕੇਵਿਡ ਮਹਾਂਮਾਰੀ ਦੌਰਾਨ ਜਦੋਂ ਸਾਰੇ ਵੱਡੇ ਅਫਸਰ ਘਰ ਬੈਠ ਕੇ ਆਪਣੀ ਫਾਈਲ ਸਾਈਨ ਕਰਦੇ ਸੀ ਉਸ ਵੇਲੇ ਸਾਡੇ ਫਰਦ ਕੇਂਦਰ ਆਪਰੇਟਰਾਂ ਦੀਆਂ ਡਿਊਟੀਆਂ ਫੀਲਡ ਵਿੱਚ ਲੱਗੀਆਂ ਸਨ ਅਤੇ ਅਸੀਂ ਉਸ ਮਹਾਂਮਾਰੀ ਦੇ ਵਿੱਚ ਵੀ ਅੱਗੇ ਹੋ ਕੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਉਹਨਾਂ ਕਿਹਾ ਹੈ ਕਿ ਸੂਤਰਾਂ ਤੋਂ ਹੁਣ ਸਾਨੂੰ ਪਤਾ ਲੱਗਾ ਹੈ ਕਿ ਸਰਕਾਰ ਫਰਦ ਕੇਂਦਰ ਦੇ ਆਪਰੇਟਰਾਂ/ਮੁਲਾਜ਼ਮਾਂ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਘਰ ਭੇਜਣ ਦੀ ਤਿਆਰੀ ਕਰ ਚੁੱਕੀ ਹੈ, ਸਾਡੀਆਂ ਸੇਵਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਰੇਟਰਾਂ ਨੂੰ ਜੋ ਕਿ ਪਹਿਲਾਂ ਹੀ ਬਹੁਤ ਘੱਟ ਤਨਖਾਵਾਂ ਵਿੱਚ ਗੁਜ਼ਾਰਾ ਕਰ ਰਹੇ ਹਨ ਅਤੇ ਲੰਬੇ ਸਮੇਂ ਤੋਂ ਫਰਦ ਕੇਂਦਰ ਨਾਲ ਜੁੜੇ ਹੋਣ ਕਰਕੇ ਸਾਨੂੰ ਕਿਸੇ ਹੋਰ ਫੀਲਡ ਦਾ ਤਜਰਬਾ ਵੀ ਨਹੀਂ ਹੈ ਅਤੇ 60% ਸਟਾਫ ਜੌ ਕਿ ਓਵਰ ਏਜ ਵੀ ਹੈ ਚੁੱਕਿਆ ਹੈ ਇਹਨਾ ਹਾਲਾਤਾਂ ਵਿੱਚ ਜੇਕਰ ਸਾਡੀ ਨੌਕਰੀ ਚਲੀ ਜਾਂਦੀ ਹੈ ਤੇ ਸਾਡੇ ਆਰਥਿਕ ਹਾਲਾਤ ਬੜੇ ਬਦਤਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਲਗਭਗ 900 ਤੋਂ ਵੱਧ ਸਟਾਫ ਨੂੰ ਬੇਰੋਜ਼ਗਾਰ ਨਾ ਕੀਤਾ ਜਾਵੇ, ਕਿਉਂਕਿ ਅਸੀ ਅਪਰੇਟਸ ਲੰਬੇ ਸਮੇਂ ਤੋਂ ਰੈਵੀਨਿਊ ਫੀਲਡ ਵਿੱਚ ਹੋਣ ਕਰਕੇ ਅਸੀਂ ਲੈਂਡ ਰਿਕਾਰਡ ਦਾ ਕੰਮ ਤਕਨੀਕੀ ਤੌਰ ਤੇ ਬੜੇ ਵਧੀਆ ਢੰਗ ਨਾਲ ਦੇਖ, ਸਮਝ ਅਤੇ ਚਲਾ ਸਕਦੇ ਹਾਂ ਇਸਲਈ ਸਾਡੀ ਸੇਵਾਵਾਂ ਨੂੰ ਖਤਮ ਨਾ ਕੀਤਾ ਜਾਵੇ। ਸਾਡਾ ਪਰਿਵਾਰ ਛੋਟੇ ਬੱਚੇ ਹਨ, ਜੇਕਰ ਸਰਕਾਰ ਫਰਦ ਕੇਂਦਰ ਆਪਰੇਟਰ/ਮੁਲਾਜਮਾਂ ਨੂੰ ਘਰ ਬਿਠਾ ਦਿੰਦੀ ਹੈ ਤੇ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਾਂਗੇ। ਸਾਡੇ ਅਤੇ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ ਜਾਵੇ। ਉਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਡੇ ਭਵਿੱਖ ਸਬੰਧੀ ਸਰਕਾਰ ਕੋਈ ਫੈਸਲਾ ਨਹੀਂ ਲੈ ਲੈਂਦੀ ਤਾਂ ਉਦੋਂ ਤੱਕ ਸ਼ਾਂਤੀ ਪੂਰਵਕ ਆਪਣੇ ਦਫਤਰ ਵਿੱਚ ਰਹਿ ਕੇ ਕਲਮ ਛੋੜ ਹੜਤਾਲ ਕੀਤੀ ਜਾਵੇਗੀ। ਦੱਸਣ ਯੋਗ ਹੈ ਕਿ ਅੱਜ ਪਹਿਲੇ ਹੀ ਹੜਤਾਲ ਵਾਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਖੱਜਲ ਖਵਾਰ ਹੋਣਾ ਪਿਆ। ਉੱਥੇ ਤੱਕ ਕੀ ਲੋਕਾਂ ਨੇ ਮਾਨ ਸਰਕਾਰ ਦੇ ਖਿਲਾਫ ਰੋਸ਼ ਜਾਹਿਰ ਕੀਤਾ।

Related Post