
12 ਦੇਸ਼ਾਂ ਦੇ ਲੋਕ ਹੁਣ ਨਹੀਂ ਕਰ ਸਕਣਗੇ ਅਮਰੀਕਾ ਦੀ ਯਾਤਰਾ, ਟਰੰਪ ਨੇ ਕੀਤਾ ਵੱਡਾ ਐਲਾਨ
- by Jasbeer Singh
- June 5, 2025

12 ਦੇਸ਼ਾਂ ਦੇ ਲੋਕ ਹੁਣ ਨਹੀਂ ਕਰ ਸਕਣਗੇ ਅਮਰੀਕਾ ਦੀ ਯਾਤਰਾ, ਟਰੰਪ ਨੇ ਕੀਤਾ ਵੱਡਾ ਐਲਾਨ ਅਮਰੀਕਾ, 5 ਜੂਨ 2025 : ਸੰਸਾਰ ਪ੍ਰ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਅਤੇ ਇਸ ਦੇ ਲੋਕਾਂ ਦੀ ਰਾਸ਼ਟਰੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਦੇ ਚਲਦਿਆਂ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਣ `ਤੇ ਪਾਬੰਦੀ ਲਗਾ ਦਿੱਤੀ ਹੈ।ਜਿਨ੍ਹਾਂ ਦੇਸ਼ਾਂ ਤੇ ਅਮਰੀਕਾ ਦੀ ਯਾਤਰਾ ਕਰਨ ਦੀ ਪਾਬੰਦੀ ਲਗਾਈ ਗਈ ਹੈ ਵਿਚ ਅਫ਼ਗਾਨਿਸਤਾਨ, ਬਰਮਾ, ਚਾਡ, ਕਾਂਗੋ ਗਣਰਾਜ, ਇਕੂਟੇਰੀਅਲ ਗਿਨੀ, ਏਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਉਕਤ ਐਲਾਨਨਾਮੇ `ਤੇ ਦਸਤਖ਼ਤ ਕੀਤੇ ਹਨ, ਜਿਸ ਵਿੱਚ ਇੱਕ ਦਰਜਨ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਣ `ਤੇ ਪਾਬੰਦੀ ਲਗਾਈ ਗਈ ਹੈ।