
ਅਮਨ ਅਰੋੜਾ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ : ਆਪ ਆਗੁ ਪੰਕਜ, ਨਾਗਪਾਲ
- by Jasbeer Singh
- November 23, 2024

ਅਮਨ ਅਰੋੜਾ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ : ਆਪ ਆਗੁ ਪੰਕਜ, ਨਾਗਪਾਲ ਨਾਭਾ : ਆਮ ਆਦਮੀ ਪਾਰਟੀ ਦੇ ਵਲੋਂ ਅਮਨ ਅਰੋੜਾ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸ਼ੈਰੀ ਕਲਸੀ ਨੂੰ ਵਾਈਸ ਪ੍ਰਧਾਨ ਲਗਾਏ ਜਾਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਹਲਕਾ ਨਾਭਾ ਤੋਂ ਆਪ ਆਗੂ ਨਗਰ ਕੋਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਅਤੇ ਕੋਸਲਰ ਰੋਜ਼ੀ ਨਾਗਪਾਲ ਦੇ ਪਤੀ ਸਮਾਜ ਸੇਵੀ ਦੀਪਕ ਨਾਗਪਾਲ ਨੇ ਕਿਹਾ ਕਿ ਇਹ ਪਾਰਟੀ ਦੇ ਵਲੋਂ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ । ਇਸ ਫੈਸਲੇ ਦੇ ਨਾਲ ਪਾਰਟੀ ਨੂੰ ਹੋਰ ਜਿਆਦਾ ਮਜਬੂਤੀ ਮਿਲੇਗੀ ਤੇ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਦੇ ਵਿਚ ਪਾਰਟੀ ਹੋਰ ਵੀ ਜਿਆਦਾ ਮਜਬੂਤੀ ਦੇ ਨਾਲ ਚੋਣ ਮੈਦਾਨ ਫਤਿਹ ਕਰੇਗੀ । ਉਹਨਾਂ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਸੇਵਾ ਨਿਭਾ ਰਹੇ ਸਨ ਪਰੰਤੂ ਪਿਛਲੇ ਦਿਨੀ ਮਾਨ ਸਾਹਿਬ ਦੇ ਵਲੋਂ ਨਵਾਂ ਪ੍ਰਧਾਨ ਲਗਾਏ ਜਾਣ ਤੋਂ ਬਾਅਦ ਆਇਆ ਫੈਸਲਾ ਇਤਿਹਾਸਿਕ ਫੈਸਲਾ ਸਾਬਿਤ ਹੋਵੇਗਾ। ਉਹਨਾਂ ਕਿਹਾ ਅਮਨ ਅਰੋੜਾ ਆਪਣੀ ਸੂਝਬੂਝ, ਤਜਰਬੇ ਅਤੇ ਸੇਵਾ ਦੇ ਨਾਲ ਜਿੱਥੇ ਪਾਰਟੀ ਨੂੰ ਹੋਰ ਮਜਬੂਤੀ ਦੇਣਗੇ ।