
ਅਮਰ ਨਾਥ ਧੀਮਾਨ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਵਾਰਡ ਨੰ:36 ਦੇ ਪ੍ਰਧਾਨ ਬਣੇ
- by Jasbeer Singh
- September 4, 2025

ਅਮਰ ਨਾਥ ਧੀਮਾਨ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਵਾਰਡ ਨੰ:36 ਦੇ ਪ੍ਰਧਾਨ ਬਣੇ -ਸਰਪ੍ਰਸ਼ਤ ਐਡਵੋਕੇਟ ਸਤੀਸ਼ ਕਰਕਰਾ ਤੇ ਪ੍ਰਧਾਨ ਅਕਾਸ ਬੋਕਸਰ ਨੇ ਕੀਤਾ ਸਨਮਾਨਤ ਪਟਿਆਲਾ, 4 ਸਤੰਬਰ 2025 : ਨਾਮੀ ਸਮਾਜ ਸੇਵਾ ਸੰਸਥਾ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਸਰਪ੍ਰਸ਼ਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਨੇ ਉਘੇ ਸਮਾਜ ਸੇਵਕ ਅਮਰਨਾਥ ਧੀਮਾਨ ਨੂੰ ਪਟਿਆਲਾ ਪ੍ਰੋਗਰੈਸਿਵ ਫਰੰਟ ਦਾ ਵਾਰਡ ਨੰ:36 ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਨਿਯੁਕਤੀ ਤੋਂ ਬਾਅਦ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਐਡਵੋਕੇਟ ਸਤੀਸ਼ ਕਰਕਰਾ ਅਤੇ ਅਕਾਸ਼ ਬੋਕਸਰ ਨੇ ਦੱਸਿਆ ਕਿ ਅਮਰਨਾਥ ਧੀਮਾਨ ਅਤੇ ਉਨ੍ਹਾਂ ਦੀ ਸੰਸਥਾ ‘ਹਰ ਹਰ ਮਹਾਂਦੇਵ ਸੇਵਾ ਸਮਿਤੀ ਨਿਸ਼ੁਕਲ ਜੋੜਾ ਸੇਵਾ ਦਲ’ ਸ਼ਾਰੇ ਸ਼ਹਿਰ ਵਿਚ ਜਿਥੇ ਵੀ ਵੱਡੇ ਧਾਰਮਿਕ ਸਮਾਗਮ ਹੰੁਦੇ ਹਨ, ਉਥੇ ਜੋੜਿਆਂ ਦੀ ਸੇਵਾ ਕਰਦੇ ਹਨ ਅਤੇ ਪ੍ਰਮਾਤਮਾ ਨਾਲ ਜੁੜੇ ਹੋਏ ਇਨਸਾਨ ਹਨ । ਪ੍ਰਧਾਨ ਅਕਾਸ਼ ਬੋਕਸਰ ਨੇ ਦੱਸਿਆ ਕਿ ਸੰਸਥਾ ਦਾ ਮਨੋਰਥ ਹੀ ਸਮਾਜ ਸੇਵਾ ਹੈ ਅਤੇ ਫੇਰ ਜਿੰਮੇਵਾਰੀਆਂ ਵੀ ਸਮਾਜ ਦੇ ਪਤੀ ਆਪਣੇ ਫਰਜ਼ ਨਿਭਾਉਣ ਵਾਲੇ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ । ਅਮਰਨਾਥ ਧੀਮਾਨ ਨੇ ਲੋਕ ਸੇਵਾ ਵਿਚ ਅੱਗੇ ਹੋ ਕੇ ਭੂਮਿਕਾ ਨਿਭਾਉਂਦੇ ਹਨ ਅਤੇ ਪ੍ਰਧਾਨ ਅਮਰਨਾਥ ਧੀਮਾਨ ਦੀ ਆਪਣੀ ਇੱਕ ਵੱਡੀ ਟੀਮ ਹੈ, ਜਿਹੜੀ ਪਟਿਆਲਾ ਪ੍ਰੌਗਰੈਸਿਵ ਫਰੰਟ ਨਾਲ ਜੁੜ ਗਈ ਹੈ । ਪ੍ਰਧਾਨ ਬੋਕਸਰ ਨੇ ਦੱਸਿਆ ਕਿ ਅਮਰਨਾਥ ਧੀਮਾਨ ਦੇ ਨਾਲ ਸ੍ਰੀ ਰਾਜੀਵ ਰਾਉ ਵੀ ਸੰਸਥਾ ਨਾਲ ਜੁੜ ਗਏ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਵੱਡੇ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ । ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਅਮਰਨਾਥ ਧੀਮਾਨ ਨੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਜਿੰਮੇਵਾਰੀ ਉਨ੍ਹਾਂ ਤਨਦੇਹੀ ਨਾਲ ਨਿਭਾਉਣਗੇ । ਉਨ੍ਹਾਂ ਉਹ ਇਕੱਲੇ ਨਹੀਂ ਸਾਰਾ ਮੁਹੱਲਾ ਪਟਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ਵਿੱਢੀ ਹਰ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਲਵੇਗਾ । ਉਨ੍ਹਾਂ ਕਿਹਾ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਪਹਿਲੀ ਅਜਿਹੀ ਸੰਸਥਾ ਹੈ, ਜਿਹੜੀ ਕਿ ਕੁਝ ਹੀ ਦਿਨਾਂ ਵਿਚ ਵੱਡਾ ਮੁਕਾਮ ’ਤੇ ਪਹੰੁਚ ਗਈ ਹੈ । ਇਸ ਮੌਕੇ ਜਸਪਾਲ ਮਹਿਰਾ, ਸੁਨੀਲ ਖੰਨਾ, ਸੰਜੈ ਵੋਹਰਾ, ਰਾਜਨ ਪਰਾਸ਼ਰ, ਸਚਿਨ ਸਿੰਗਲਾ, ਨਰੇਸ਼ ਸ਼ਰਮਾ ਚੁੱਘਾ, ਹਰਿੰਦਰ ਸਿੰਘ ਮਿੱਠੂ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ ਭੋਲੂ, ਰਾਜੀਵ ਵਰਮਾ, ਸੰਜੀਵ ਸ਼ਰਮਾ ਡਿੰਪੀ, ਮੋਹਿਤ ਸ਼ਰਮਾ, ਕਰਨ ਸ਼ਰਮਾ, ਅਮਰ ਨਾਥ ਧੀਮਾਨ, ਜਨਕ ਰਾਜ, ਓਮ ਪ੍ਰਕਾਸ਼, ਰਾਕੇਸ਼ ਗਰਗ ਬਿੰਟਾ, ਵਾਰਡ ਨੰ:42 ਦੇ ਪ੍ਰਧਾਨ ਪੰਕਜ ਸ਼ਰਮਾ, ਵਾਰਡ ਨੰ:44 ਦੇ ਪ੍ਰਧਾਨ ਸੁਸ਼ੀਲ ਸ਼ਰਮਾ, ਵਿਜੈ ਮੋਹਨ ਵਰਮਾ, ਅਮਨਦੀਪ ਸਿੰਘ, ਏਕਮ, ਰਜਤ ਗੁਪਤਾ, ਅਮਨ ਸ਼ਰਮਾ, ਸੋਹਨ ਲਾਲ ਸੋਨੂੰ ਪਰਮਿੰਦਰ ਭਲਵਾਨ ਅਤੇ ਜਤਵਿੰਦਰ ਸਿੰਘ ਗਰੇਵਾਲ ਵਿਸ਼ੇਸ ਤੌਰ ’ਤੇ ਹਾਜ਼ਰ ਸਨ ।