post

Jasbeer Singh

(Chief Editor)

Punjab

ਖੰਨਾ ਤੋਂ 80 ਕਿਲੋਮੀਟਰ ਮੋਹਾਲੀ ਤੱਕ ਦੌੜ ਲਗਾ ਕੇ ਮੈਚ ਦੇਖਣ ਪਹੁੰਚਿਆ ਅਮਰਿੰਦਰ

post-img

ਖੰਨਾ ਤੋਂ 80 ਕਿਲੋਮੀਟਰ ਮੋਹਾਲੀ ਤੱਕ ਦੌੜ ਲਗਾ ਕੇ ਮੈਚ ਦੇਖਣ ਪਹੁੰਚਿਆ ਅਮਰਿੰਦਰ ਮੋਹਾਲੀ, 6 ਮਈ 2026 : ਪੰਜਾਬ ਦੇ ਸ਼ਹਿਰ ਖੰਨਾ ਦੇ ਪਿੰਡ ਰਾਜੇਵਾਲ ਦੇ ਵਸਨੀਕ ਨੌਜਵਾਨ ਅਮਰਿੰਦਰ ਸਿੰਘ ਨੇ ਖੰਨਾ ਤੋਂ ਮੋਹਾਲੀ ਤੱਕ ਦਾ 80 ਕਿਲੋਮੀਟਰ ਤੱਕ ਦਾ ਸਫਰ ਦੌੜ ਕੇ ਤੈਅ ਕੀਤਾ ਹੈ। ਅਮਰਿੰਦਰ ਸਿੰਘ ਦੇ ਉਦਮ ਦੇ ਮੱਦੇਨਜ਼ਰ ਪ੍ਰਿਟੀ ਜਿੰਟਾ ਨੇ ਕੀਤੀ ਮੁਲਾਕਾਤ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਜੇਵਾਲ ਦੇ ਵਸਨੀਕ ਨੌਜਵਾਨ ਅਮਰਿੰਦਰ ਸਿੰਘ ਜਿਸਨੇ ਮੋਹਾਲੀ ਵਿਖੇ ਹੋ ਰਹੇ ਆਈ. ਪੀ. ਐਲ. ਮੈਚ ਨੂੰ ਦੇਖਣ ਲਈ ਖੰਨਾ ਤੋਂ 80 ਕਿਲੋਮੀਟਰ ਤੱਕ ਦੀ ਦੌੜ ਲਗਾ ਦਿੱਤੀ ਦਾ ਜਜ਼ਬਾ ਦੇਖ ਕੇ ਪ੍ਰਸਿੱਧ ਫਿਲਮ ਸਟਾਰ ਤੇ ਪੰਜਾਬ ਕਿੰਗਜ ਇਲਵੈਨ ਦੀ ਆਨਰ ਪ੍ਰਿਟੀ ਜਿੰਟਾ ਨੇ ਖੁਦ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਸਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਉਸਨੂੰ ਇਕ ਟੀ-ਸ਼ਰਟ ਵੀ ਪ੍ਰਦਾਨ ਕੀਤੀ। ਕੀ ਦੱਸਿਆ ਅਮਰਿੰਦਰ ਨੇ ਨੌਜਵਾਨ ਤੇ ਦੌੜਾਕ ਅਮਰਿੰਦਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਦੌੜਨ ਦਾ ਬਹੁਤ ਸ਼ੌਕ ਹੈ ਤੇ ਉਹ ਅਕਸਰ ਲੰਬੀ ਦੌੜ ਲਗਾ ਕੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ `ਤੇ ਪਾਉਂਦਾ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ । ਉਸ ਦੇ ਮਨ ਵਿੱਚ ਪ੍ਰਿਟੀ ਜਿੰਟਾ ਨੂੰ ਮਿਲਣ ਦੀ ਤਮੰਨਾ ਸੀ । ਇਸ ਇੱਛਾ ਨੂੰ ਪੂਰਾ ਕਰਨ ਲਈ ਉਹ 80 ਕਿਲੋਮੀਟਰ ਦੌੜਿਆ । ਸਫ਼ਰ ਦੌਰਾਨ ਉਹ ਹਰ 15 ਕਿਲੋਮੀਟਰ ਤੋਂ ਬਾਅਦ ਸਿਰਫ਼ 5 ਮਿੰਟ ਦਾ ਆਰਾਮ ਕਰਦਾ ਸੀ । ਅਮਰਿੰਦਰ ਦੌੜੇਗਾ ਹੁਣ ਰਾਣੀਤਾਲ ਤੋਂ ਧਰਮਸ਼ਾਲਾ ਤੱਕ ਹੈਰਾਨੀ ਦੀ ਗੱਲ ਇਹ ਸੀ ਕਿ ਅਮਰਿੰਦਰ ਕੋਲ ਮੈਚ ਦੇਖਣ ਲਈ ਟਿਕਟ ਨਹੀਂ ਸੀ। ਪਰ ਸਟੇਡੀਅਮ `ਤੇ ਤਾਇਨਾਤ ਪੁਲਿਸ ਅਫ਼ਸਰਾਂ ਨੇ ਉਸ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ `ਤੇ ਦੇਖਿਆ ਹੋਇਆ ਸੀ, ਜਿਸ ਕਾਰਨ ਉਸ ਦੀ ਹਿੰਮਤ ਦੀ ਦਾਦ ਦਿੰਦਿਆਂ ਪੁਲਿਸ ਨੇ ਉਸ ਨੂੰ ਅੰਦਰ ਐਂਟਰੀ ਦਿੱਤੀ । ਅਮਰਿੰਦਰ ਦੇ ਹੌਂਸਲੇ ਹੁਣ ਹੋਰ ਵੀ ਬੁਲੰਦ ਹਨ। ਉਸ ਨੇ ਐਲਾਨ ਕੀਤਾ ਹੈ ਕਿ ਉਹ 17 ਮਈ ਨੂੰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਹੋਣ ਵਾਲੇ ਪੰਜਾਬ ਕਿੰਗਜ਼ ਦੇ ਮੈਚ ਨੂੰ ਦੇਖਣ ਲਈ ਰਾਣੀਤਾਲ ਤੋਂ ਧਰਮਸ਼ਾਲਾ ਤੱਕ ਕਰੀਬ 40 ਕਿਲੋਮੀਟਰ ਦੌੜ ਕੇ ਜਾਵੇਗਾ।

Related Post

Instagram