July 6, 2024 01:50:18
post

Jasbeer Singh

(Chief Editor)

Patiala News

ਰਾਜਪੁਰਾ ਦੇ ਕੋਲਡ ਸਟੋਰ ’ਚ ਅਮੋਨੀਆ ਗੈਸ ਲੀਕ, ਲਪੇਟ 'ਚ ਆਏ 80 ਲੋਕ ; ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮਾਂ ਦੀ ਹਾਲਤ ਵਿ

post-img

ਪਟਿਆਲਾ ਰੋਡ ’ਤੇ ਸਥਿਤ ਇਕ ਕੋਲਡ ਸਟੋਰ ਵਿਚ ਵੀਰਵਾਰ ਦੇਰ ਸ਼ਾਮ ਅਮੋਨੀਆ ਗੈਸ ਲੀਕ ਹੋਣ ਨਾਲ ਇਲਾਕੇ ਵਿਚ ਤਰਥੱਲੀ ਮਚ ਗਈ। ਲੀਕੇਜ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਫਾਇਰ ਬਿ੍ਰਗੇਡ ਦੀ ਟੀਮ ਨੇ ਜਿਵੇਂ ਹੀ ਕੰਮ ਸ਼ੁਰੂ ਕੀਤਾ, ਟੀਮ ਦੇ ਤਿੰਨ ਮੈਂਬਰਾਂ ਦੇ ਇਸ ਦੀ ਲਪੇਟ ਵਿਚ ਆਉਣ ਕਾਰਨ ਹਾਲਤ ਵਿਗੜ ਗਈ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। : ਪਟਿਆਲਾ ਰੋਡ ’ਤੇ ਸਥਿਤ ਇਕ ਕੋਲਡ ਸਟੋਰ ਵਿਚ ਵੀਰਵਾਰ ਦੇਰ ਸ਼ਾਮ ਅਮੋਨੀਆ ਗੈਸ ਲੀਕ ਹੋਣ ਨਾਲ ਇਲਾਕੇ ਵਿਚ ਤਰਥੱਲੀ ਮਚ ਗਈ। ਲੀਕੇਜ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਫਾਇਰ ਬਿ੍ਰਗੇਡ ਦੀ ਟੀਮ ਨੇ ਜਿਵੇਂ ਹੀ ਕੰਮ ਸ਼ੁਰੂ ਕੀਤਾ, ਟੀਮ ਦੇ ਤਿੰਨ ਮੈਂਬਰਾਂ ਦੇ ਇਸ ਦੀ ਲਪੇਟ ਵਿਚ ਆਉਣ ਕਾਰਨ ਹਾਲਤ ਵਿਗੜ ਗਈ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਲਾਕੇ ਵਿਚ ਲਗਪਗ 70-80 ਲੋਕ ਇਸ ਗੈਸ ਦੀ ਲਪੇਟ ਵਿਚ ਆਏ ਹਨ ਪਰ ਕੋਈ ਵੀ ਹਸਪਤਾਲ ’ਚ ਦਾਖਲ ਨਹੀਂ ਹੋਇਆ। ਉਥੇ ਘਟਨਾ ਦੀ ਸੂਚਨਾ ਮਿਲਦੇ ਹੀ ਕੋਲਡ ਸਟੋਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਥੇ ਪ੍ਰਸ਼ਾਸਨ ਨੇ ਵੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੂੰ ਅਲਰਟ ’ਤੇ ਰਹਿਣ ਦੇ ਆਦੇਸ਼ ਦਿੱਤੇ ਹਨ। ਇਲਾਕੇ ਵਿਚ ਵੀ ਮੈਡੀਕਲ ਟੀਮ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਜਪੁਰਾ-ਪਟਿਆਲਾ ਰੋਡ ’ਤੇ ਸਥਿਤ ਸ਼ਿਵਮ ਕੋਲਡ ਸਟੋਰ ’ਤੇ ਦੇਰ ਸ਼ਾਮ ਅਚਾਨਕ ਅਮੋਨੀਆ ਗੈਸ ਲੀਕ ਹੋ ਗਈ। ਰਾਤ ਲਗਪਗ ਅੱਠ ਵਜੇ ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬਿ੍ਰਗੇਡ ਦੇ ਕਰਮਚਾਰੀ ਸ਼ਿਵਮ ਸਟੋਰ ’ਤੇ ਅਮੋਨੀਆ ਗੈਸ ਲੀਕੇਜ ਨੂੰ ਦੂਰ ਕਰਨ ਲਈ ਪਹੁੰਚੇ। ਵਿਭਾਗ ਦੇ ਕਰਮਚਾਰੀ ਜਿਵੇਂ ਹੀ ਲੀਕੇਜ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ, ਉਨ੍ਹਾਂ ਵਿਚੋਂ ਤਿੰਨ ਦੀ ਹਾਲਤ ਖਰਾਬ ਹੋਣ ’ਤੇ ਤੁਰੰਤ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀ ਡਾ. ਅਹਿਮਦ ਪਰੇ ਅਤੇ ਸਿਵਲ ਸਰਜਨ ਡਾ. ਸੰਜੇ ਗੋਇਲ ਵੀ ਘਟਨਾ ਸਥਾਨ ’ਤੇ ਪੁੱਜ ਗਏ ਹਨ। ਦੇਰ ਰਾਤ ਤੱਕ ਫਾਇਰ ਬਿ੍ਰਗੇਡ ਦੀ ਟੀਮ ਕੋਲਡ ਸਟੋਰ ’ਚ ਗੈਸ ਲੀਕੇਜ ਨੂੰ ਰੋਕਣ ਵਿਚ ਜੁਟੀ ਹੋਈ ਸੀ।

Related Post