post

Jasbeer Singh

(Chief Editor)

Punjab

ਪ੍ਰਾਪਰਟੀ ਡੀਲਰ ਕਤਲ ਮਾਮਲੇ ਵਿਚ ਅਮਰੀਨ ਰਾਏ ਸਾਜਿਸ਼ਕਰਤਾ ਵਜੋਂ ਗ੍ਰਿਫਤਾਰ

post-img

ਪ੍ਰਾਪਰਟੀ ਡੀਲਰ ਕਤਲ ਮਾਮਲੇ ਵਿਚ ਅਮਰੀਨ ਰਾਏ ਸਾਜਿਸ਼ਕਰਤਾ ਵਜੋਂ ਗ੍ਰਿਫਤਾਰ ਚੰਡੀਗੜ੍ਹ, 5 ਮਈ 2026 : ਚੰਡੀਗੜ੍ਹ ਵਿਖੇ ਕੁੱਝ ਸਮਾਂ ਪਹਿਲਾਂ ਕੀਤੇ ਗਏ ਪ੍ਰਾਪਰਟੀ ਡੀਲਰ ਦੇ ਕਤਲ ਦੇ ਮਾਮਲੇ ਵਿਚ ਅਮਰੀਨ ਰਾਏ ਨਾਮੀ ਮਹਿਲਾ ਨੂੰ ਸਾਜਿਸ਼ਕਰਤਾ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਜਿਸ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਦਾ ਕਤਲ ਕਰਨ ਦੀ ਸਾਜਿਸ਼ ਇਕ ਜਾਂਚ ਦੌਰਾਨ ਉਕਤ ਅਮਰੀਨ ਰਾਏ ਨਾਮੀ ਮਹਿਲਾ ਵਲੋਂ ਕੀਤੀ ਜਾਣੀ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਕ ਮਹਿਲਾ ਅਮਰੀਨ ਰਾਏ ਅਤੇ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਵਲੋਂ ਨਿਊ ਚੰਡੀਗੜ੍ਹ ਵਿਚ ਇਕ ਜਾਇਦਾਦ ਦੀ ਖਰੀਦ ਕੀਤੀ ਗਈ ਸੀ ।ਜਿਸਦਾ ਕਬਜ਼ਾ ਚਮਨਪ੍ਰੀਤ ਸਿੰਘ ਵਲੋਂ ਅਮਰੀਨ ਰਾਏ ਨੂੰ ਦਿੱਤੇ ਜਾਣ ਕਾਰਨ ਸਿੱਧੇ ਤੌਰ ਤੇ ਉਸ ਨਾਲ ਧੋਖਾ ਕੀਤਾ ਜਾਣਾ ਸੀ । ਜਿਸਦੇ ਚਲਦਿਆਂ ਹੀ ਚਮਨਪ੍ਰੀਤ ਸਿੰਘ ਨੂੰ ਸਬਕ ਸਿਖਾਉਣ ਲਈ ਉਸ ਵਲੋਂ ਉਸਦਾ ਕਤਲ ਕਰਨ ਦੀ ਸਾਜਿਸ਼ ਨੂੰ ਅੰੰਜਾਮ ਦਿੱਤਾ ਗਿਆ। ਜਾਂਚ ਵਿਚ ਹੋਰ ਕੀ ਕੀ ਆਇਆ ਸਾਹਮਣੇ ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਜਿਥੇ ਉਕਤ ਮਹਿਲਾ ਨੇ ਕਤਲ ਦੀ ਸਾਜਿਸ਼ ਕੀਤੀ ਸੀ ਤੇ ਲੱਕੀ ਪਟਿਆਲ ਨਾਮ ਦੇ ਗੈਂਗਸਟਰ ਰਾਹੀਂ ਕਤਲ ਕਰਵਾਇਆ ਗਿਆ ਸੀ ਦੇ ਵਿਚਕਾਰ ਵਿਚੋਲੇ ਵਜੋਂ ਪ੍ਰਾਪਰਟੀ ਡੀਲਰ ਹਰਸਪ੍ਰੀਤ ਸਿੰਘ ਵਲੋਂ ਕੰਮ ਕੀਤਾ ਗਿਆ ਸੀ।ਹਰਸਪ੍ਰੀਤ ਸਿੰਘ ਵਲੋਂ ਹੀ ਇਨ ਇਨਕ੍ਰਿਪਟਿ ਐਪ ਰਾਹੀਂ ਅਮਰੀਨ ਅਤੇ ਗੈਂਗਸਟਰ ਵਿਚਕਾਰ ਸੰਪਰਕ ਕਰਵਾਇਆ ਗਿਆ ਸੀ ਤਾਂ ਜੋ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ ਤੇ ਇਸ ਬਦਲੇ ਅਮਰੀਨ ਵਲੋਂ ਗੈਂਗਸਟਰ ਨੂੰ ਇਕ ਵੱਡੀ ਰਕਮ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ । ਪੁਲਸ ਵਲੋਂ ਅਮਰੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Related Post

Instagram