
National
0
ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਰਹੇਗੀ ਧੁੰਦ ਦੇ ਚਲਦਿਆਂ ਤਿੰਨ ਮਹੀਨਿਆਂ ਲਈ ਬੰਦ
- by Jasbeer Singh
- October 16, 2024

ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਰਹੇਗੀ ਧੁੰਦ ਦੇ ਚਲਦਿਆਂ ਤਿੰਨ ਮਹੀਨਿਆਂ ਲਈ ਬੰਦ ਚੰਡੀਗੜ੍ਹ : ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਰੇਲ ਗੱਡੀ ਜੋ ਰੋਜ਼ਾਨਾ ਨੰਗਲ ਡੈਮ ਤੋਂ ਅੰਮ੍ਰਿਤਸਰ ਵਾਇਆ ਆਨੰਦਪੁਰ ਸਾਹਿਬ, ਰੂਪਨਗਰ ਵਾਇਆ ਲੁਧਿਆਣਾ, ਜਲੰਧਰ ਅਤੇ ਬਿਆਸ ਹੁੰਦੀ ਹੈ ਅਤੇ ਸ਼ਾਮ ਨੂੰ ਵਾਪਸ ਆਉਂਦੀ ਹੈ ਨੂੰ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਤਿੰਨ ਮਹੀਨਿਆਂ ਤੋਂ ਬੰਦ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਉਪਰੋਕਤ ਹੁਕਮਾਂ ਅਨੁਸਾਰ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ 1 ਦਸੰਬਰ ਤੋਂ 28 ਫਰਵਰੀ 2025 ਤੱਕ ਬੰਦ ਰੱਖੀ ਜਾਵੇਗੀ।