post

Admin

(Chief Editor)

Punjab

ਪੰਜਾਬ ਸਰਕਾਰ ਵਲੋਂ ਨਾਭਾ ਜੇਲ੍ਹ ਦਾ ਮੁਲਾਜ਼ਮ ਕੀਤਾ ਗਿਆ ਬਰਖਾਸਤ

post-img

ਪੰਜਾਬ ਸਰਕਾਰ ਵਲੋਂ ਨਾਭਾ ਜੇਲ੍ਹ ਦਾ ਮੁਲਾਜ਼ਮ ਕੀਤਾ ਗਿਆ ਬਰਖਾਸਤ

ਚੰਡੀਗੜ੍ਹ, 8 ਅਗਸਤ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਨਾਭਾ ਵਿਖੇ ਬਣੀ ਨਵੀਂ ਜਿਲਾ ਜੇਲ ਨਾਭਾ (New District Jail Nabha) ਵਿਖੇ ਤਾਇਨਾਤ ਇਕ ਮੁਲਾਜਮ ਨੂੰ ਪੰਜਾਬ ਸਰਕਾਰ ਵਲੋਂ ਬਰਖਾਸਤ (dismissesd) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮੁਲਾਜਮ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਨਾਭਾ ਵਿਖੇ ਬਣੀ ਨਵੀਂ ਜਿਲਾ ਜੇਲ ਨਾਭਾ ਵਿਚ ਤਾਇਨਾਤ ਕਰਮਚਾਰੀ ਜਿਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਦੀ ਪਛਾਣ ਅਰਵਿੰਦ ਕੁਮਾਰ (Arvind Kumar) ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਰਮਚਾਰੀ ਨਾਭਾ ਵਿਖੇ ਬਣੀ ਜੇਲ ਵਿਚ ਲਾਂਗਰੀ ਦੇ ਤੌਰ 'ਤੇ ਕੰਮ ਕਰਦਾ ਸੀ ਅਤੇ ਉਸਨੂੰ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ-1970 ਤਹਿਤ ਬਰਖਾਸਤ ਕੀਤਾ ਗਿਆ ਹੈ ।

ਕਿਸ ਕਾਰਨ ਕੀਤਾ ਗਿਆ ਹੈ ਨੌਕਰੀ ਤੋਂ ਬਰਖਾਸਤ

ਪ੍ਰਾਪਤ ਸੂਚਨਾ ਮੁਤਾਬਕ ਪੰਜਾਬ ਸਰਕਾਰ ਵਲੋਂ ਉਕਤ ਕਰਮਚਾਰੀ ਨੂੰ 19-ਸਤੰਬਰ-2018 ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਦੇ ਕਾਰਨ ਬਰਖਾਸਤ ਕੀਤਾ ਗਿਆ ਹੈ । ਮਹਿਕਮੇ ਵਲੋਂ ਕੀਤੀ ਗਈ ਜਾਂਚ ਦੌਰਾਨ ਸਬੰਧਤ ਮੁਲਾਜਮ ਆਪਣੇ ਪਤੇ 'ਤੇ ਮੌਜੂਦ ਨਹੀਂ ਸੀ ਅਤੇ ਜਰਮਨੀ ਚਲਿਆ ਗਿਆ ਸੀ, ਜਿਸਦੇ ਚਲਦਿਆਂ ਉਸ ਵਲੋਂ ਵਿਭਾਗ ਦੀ ਚਾਰਜਸ਼ੀਟ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਨਾ ਹੀ ਕੰਮ 'ਤੇ ਵਾਪਸ ਆਇਆ ਗਿਆ ।

Related Post

Instagram