
ਜਾਗਰੂਕਤਾ ਰਾਹੀਂ ਸੁਰੱਖਿਆ, ਸਿਹਤ, ਖੁਸ਼ਹਾਲੀ ਦਾ ਮਾਹੌਲ ਬਣਾਇਆ ਜਾ ਸਕਦਾ : ਕਾਕਾ ਰਾਮ ਵਰਮਾ
- by Jasbeer Singh
- December 20, 2024

ਜਾਗਰੂਕਤਾ ਰਾਹੀਂ ਸੁਰੱਖਿਆ, ਸਿਹਤ, ਖੁਸ਼ਹਾਲੀ ਦਾ ਮਾਹੌਲ ਬਣਾਇਆ ਜਾ ਸਕਦਾ : ਕਾਕਾ ਰਾਮ ਵਰਮਾ ਪਟਿਆਲਾ : ਪੰਜਾਬੀਆਂ ਨੂੰ ਨਸ਼ਿਆਂ, ਅਪਰਾਧਾਂ, ਹਾਦਸਿਆਂ, ਮਾੜੇ ਅਨਸਰਾਂ, ਲੁਟਾਂ ਖੋਹਾਂ ਤੋਂ ਬਚਾਉਣ ਲਈ, ਬੱਚਿਆਂ ਅਤੇ ਨਾਬਾਲਗਾਂ ਦੇ ਵਿਚਾਰਾਂ, ਮੁਫ਼ਤਖੋਰੀ, ਆਰਾਮ ਅਤੇ ਐਸ਼ ਪ੍ਰਸਤੀਆਂ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ ਕਿਉਂਕਿ ਆਦਤਾਂ ਅਤੇ ਵਿਚਾਰ ਬਦਲ ਕੇ ਹੀ ਭਵਿੱਖ ਨੂੰ ਸੁਰੱਖਿਅਤ, ਸਿਹਤਮੰਦ, ਤਦੰਰੁਸਤ, ਖੁਸ਼ਹਾਲ ਬਣਾਇਆ ਜਾ ਸਕਦਾ ਹੈ, ਇਹ ਵਿਚਾਰ ਸੀਨੀਅਰ ਸਿਟੀਜਨ ਸਮਾਜ ਸੁਧਾਰਕ ਅਤੇ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਨੇ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਚਲਾਈ ਜਾ ਰਹੀ ਆਈ ਟੀ ਆਈਂ ਵਿਖੇ, ਵਿਦਿਆਰਥੀਆਂ ਨੂੰ ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਸਿਹਤਮੰਦ ਅਤੇ ਉਜਵੱਲ ਭਵਿੱਖ ਬਾਰੇ ਜਾਗਰੂਕ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਨੇ ਸਮਝਾਇਆ ਕਿ ਦੇਸ਼, ਸਮਾਜ, ਘਰ ਪਰਿਵਾਰਾਂ, ਸੜਕਾਂ ਸੰਸਥਾਵਾਂ ਅਤੇ ਕੁਦਰਤ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਨੂੰ ਬੱਚਿਆਂ ਅਤੇ ਨਾਬਾਲਗਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸੁਧਾਰ ਲਿਆ ਕੇ, ਪੰਜਾਬ ਨੂੰ ਬਚਾਇਆ ਜਾ ਸਕਦਾ ਹੈ । ਉਨ੍ਹਾਂ ਐਸ਼ ਪ੍ਰਸਤੀਆਂ, ਖੁਲੀ ਆਜ਼ਾਦੀ ਅਤੇ ਫਾਲਤੂ ਦੇ ਧੰਨ ਦੌਲਤ, ਸ਼ੋਹਰਤ, ਸਹੂਲਤਾਂ ਦੇ ਕਾਰਨ, ਬੱਚਿਆਂ ਦੀਆਂ ਵਿਗੜ ਰਹੀਆਂ ਆਦਤਾਂ, ਕਾਰਨ ਪੰਜਾਬ ਦੀ ਜਵਾਨੀ ਜੇਲਾਂ, ਨਸ਼ਾ ਛੁਡਾਊ ਕੇਂਦਰਾਂ, ਹਸਪਤਾਲਾਂ ਅਤੇ ਵਿਦੇਸ਼ਾਂ ਵਿੱਚ ਤਬਾਹ ਹੋ ਰਹੀ ਹੈ । ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਦਿਲ ਦੇ ਦੌਰੇ, ਘਰਾਂ ਵਿੱਚ ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਅੱਗਾਂ ਲਗਣ ਦੀਆਂ ਘਟਨਾਵਾਂ ਰੋਕਣ ਅਤੇ ਜਾਨੀ ਮਾਲੀ ਨੁਕਸ਼ਾਨ ਘਟਾਉਣ ਦੇ ਢੰਗ ਤਰੀਕੇ ਦਸੇ ਅਤੇ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਪਾਲਣਾ ਕਰਨ ਹਿੱਤ ਉਤਸ਼ਾਹਿਤ ਕੀਤਾ । ਪ੍ਰਿੰਸੀਪਲ ਪ੍ਰਦੀਪ ਕੁਮਾਰ, ਪ੍ਰਬੰਧਨ ਅਫਸਰ ਜੋਗਿੰਦਰ ਸਿੰਘ ਅਤੇ ਪੀ. ਪੀ. ਸਿੰਘ ਨੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਿਖੇ ਅਨੇਕਾਂ ਪ੍ਰਕਾਰ ਦੇ ਕੋਰਸ ਮੁਫਤ ਕਰਵਾਕੇ, ਯੋਗ ਨੋਜਵਾਨਾਂ ਨੂੰ ਨੋਕਰੀਆ ਦਿਲਵਾਈਆ ਜਾਂਦੀਆਂ ਹਨ । ਇਸ ਸਮੇਂ ਵੱਧ ਨੰਬਰਾਂ ਜਾ ਡਿਗਰੀਆਂ ਨਾਲ ਨਹੀਂ ਸਗੋਂ, ਹੱਥੀਂ ਟੈਕਨੀਕਲ ਕਾਰਜ਼ ਸਿਖਕੇ ਅਤੇ ਚੰਗੇ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਅਨੁਸ਼ਾਸਨ, ਸਮਝਦਾਰੀ, ਨਿਮਰਤਾ, ਸ਼ਹਿਣਸ਼ੀਲਤਾ ਦੇ ਗੁਣ ਗਿਆਨ ਅਪਣਾ ਕੇ, ਨੋਜਵਾਨਾਂ ਅਤੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ ਬਚਾਇਆ ਜਾ ਸਕਦਾ ਹੈ । ਉਤਸ਼ਾਹਿਤ ਨੋਜਵਾਨਾਂ ਨੂੰ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.