post

Jasbeer Singh

(Chief Editor)

Patiala News

ਪਾਵਰ ਕਾਰਪੋਰੇਸ਼ਨ ਦਾ ਸੀ. ਐਮ. ਡੀ. ਇਮਾਨਦਾਰ ਅਤੇ ਤਜਰਬੇਕਾਰ ਟੈਕਨੋਕਰੇਟ ਲਗਾਇਆ ਜਾਵੇ : ਬਹਿਰੂ

post-img

ਪਾਵਰ ਕਾਰਪੋਰੇਸ਼ਨ ਦਾ ਸੀ. ਐਮ. ਡੀ. ਇਮਾਨਦਾਰ ਅਤੇ ਤਜਰਬੇਕਾਰ ਟੈਕਨੋਕਰੇਟ ਲਗਾਇਆ ਜਾਵੇ : ਬਹਿਰੂ ਪਟਿਆਲਾ : 17 ਫਰਵਰੀ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ. ਐਮ. ਡੀ. ਬਲਦੇਵ ਸਿੰਘ ਸਰਾਂ ਨੂੰ ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ ਸੇਵਾ ਮੁਕਤ ਕੀਤਾ ਹੈ ਸੇਵਾ ਮੁਕਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਬਿਜਲੀ ਨਿਗਮ ਦੇ ਸੀ. ਐਮ. ਡੀ. ਦੀਆਂ ਸੇਵਾਵਾਂ ਆਈ. ਏ. ਐਸ. ਅਧਿਕਾਰੀ ਅਜੋਏ ਸਿਨਹਾ ਨੂੰ ਆਰਜੀ ਤੌਰ ਤੇ ਦਿੱਤੀਆਂ ਗਈਆਂ ਹਨ ਉਸ ਉੱਤੇ ਆਪਣਾ ਪ੍ਰਤੀਕਰਮ ਦਿੰਦਿਆ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਇਸ ਮਹੱਤਵਪੂਰਨ ਮਹਿਕਮੇ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਅਤੇ ਹਰ ਤਰ੍ਹਾਂ ਦੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਜਰੂਰੀ ਹੈ ਕਿ ਪਾਵਰ ਕਾਰਪੋਰੇਸ਼ਨ ਦਾ ਸੀ. ਐਮ. ਡੀ. ਇਮਾਨਦਾਰ ਅਤੇ ਤਜਰਬੇਕਾਰ ਟੈਕਨੋਕਰੇਟ ਲਗਾਇਆ ਜਾਵੇ ਤਾਂ ਕਿ ਜਿਸ ਤਰ੍ਹਾਂ ਬਲਦੇਵ ਸਿੰਘ ਸਰਾਂ ਨੇ ਲਗਨ ਅਤੇ ਮਿਹਨਤ ਨਾਲ ਕੰਮ ਕਰਕੇ ਘਾਟੇ ਵਿੱਚ ਚਲ ਰਹੇ ਬਿਜਲੀ ਨਿਗਮ ਨੂੰ ਪੈਰਾਂ ਸਿਰ ਖੜਾ ਕਰਕੇ ਹਰ ਖੇਤਰ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਹੈ । ਸ੍ਰ. ਬਹਿਰੂ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਸਮੇਂ ਥਰਮਲ ਪਲਾਂਟ ਚਲਾਉਣ ਲਈ ਸਬੰਧਤ ਅਧਿਕਾਰੀ ਦੂਜੇ ਸੂਬਿਆਂ ਤੋਂ ਮੋਟੇ ਕਮਿਸ਼ਨ ਲੈ ਕੇ ਕੋਲਾ ਖਰੀਦ ਰਹੇ ਸਨ ਪੰਜਾਬ ਸਰਕਾਰ ਦੀ 7 ਸਾਲਾਂ ਤੋਂ ਬੰਦ ਪਈ ਪਛਵਾੜਾ ਕੋਲਾ ਖਾਨ ਸ੍ਰ. ਸਰਾਂ ਨੇ 2022 ਵਿੱਚ ਚਾਲੂ ਕਰਕੇ ਲੱਗਭਗ 7/8 ਸੋ ਕਰੋੜ ਦਾ ਸਲਾਨਾ ਫ਼ਾਇਦਾ ਬਿਜਲੀ ਨਿਗਮ ਨੂੰ ਹੋਣ ਲਗ ਪਿਆ ਹੈ ਬਿਜਲੀ ਦੀ ਵਧ ਰਹੀ ਮੰਗ ਤੇ ਕਾਬੂ ਪਾਉਣ ਲਈ ਸ੍ਰ. ਸਰਾਂ ਨੇ ਗੋਇੰਦਵਾਲ਼ ਸਹਿਬ ਵਿਖੇ ਪ੍ਰਾਈਵੇਟ ਚੱਲ ਰਿਹਾ ਥਰਮਲ ਪਲਾਂਟ ਬੜੇ ਵਾਜਿਬ ਰੇਟ ਤੇ ਖਰੀਦਣ ਦਾ ਮਾਹਰਕੇ ਦਾ ਕੰਮ ਕਰਕੇ ਗਏ ਹਨ । ਸ੍ਰ. ਬਹਿਰੂ ਨੇ ਦੱਸਿਆ ਕਿ ਬਿਜਲੀ ਨਿਗਮ ਨੂੰ ਚਲਾਉਣਾ ਆਈ. ਏ. ਐਸ. ਅਫਸਰਾਂ ਦੇ ਵੱਸ ਦਾ ਰੋਗ ਨਹੀਂ ਪਹਿਲੀਆਂ ਸਰਕਾਰਾਂ ਸਮੇਂ ਅਜਿਹੇ ਤਜਰਬੇ ਫੇਲ ਹੋਏ ਸਨ ਇਸ ਨਿਗਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਅਤੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਸੀ. ਐਮ. ਡੀ. ਤਜਰਬੇਕਾਰ ਟੈਕਨੋਕਰੇਟ ਅਫਸਰ ਹੀ ਚਲਾ ਸਕਦਾ ਹੈ ਜੇਕਰ ਇਸ ਸਬੰਧੀ ਪੰਜਾਬ ਸਰਕਾਰ ਨੇ ਸਾਡੇ ਸੁਝਾਅ ਵੱਲ ਧਿਆਨ ਨਾ ਦਿੱਤਾ ਤਾਂ ਆਮ ਆਦਮੀ ਪਾਰਟੀ ਨੂੰ ਰਾਜਨੀਤਿਕ ਤੌਰ ਤੇ ਵੱਡਾ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।

Related Post