post

Jasbeer Singh

(Chief Editor)

Punjab

ਪੰਜਾਬ ਤੋਂ ਇੱਕ ਮੰਦਭਾਗੀ ਖਬਰ, Neet ਟੋਪਰ ਨੇ ਕਿੱਤੀ ਖੁਦਕੁਸ਼ੀ......

post-img

ਪੰਜਾਬ : ਪੰਜਾਬ ਦੇ ਨੀਟ ਟਾਪਰ ਨੇ ਦਿੱਲੀ ਵਿਚ ਖੁਦਕੁਸ਼ੀ ਕਰ ਲਈ ਹੈ। ਨਵਦੀਪ ਸਿੰਘ ਨੇ 2017 ਵਿਚ ਨੀਟ ਵਿਚ ਟਾਪ ਕੀਤਾ ਸੀ। ਉਹ ਦਿੱਲੀ ਦੇ ਮੌਲਾਨਾ ਆਜ਼ਾਦ ਕਾਲਜ ਵਿਚ ਰੇਡੀਓਲਾਜੀ ਵਿਭਾਗ ਵਿਚ ਐਮ ਡੀ ਕਰ ਰਿਹਾ ਸੀ।ਨਵਦੀਪ ਸਿੰਘ ਦੀ ਲਾਸ਼ ਐਤਵਾਰ ਸਵੇਰੇ ਦਿੱਲੀ ਪਾਰਸੀ ਅੰਜੁਮਨ ਦੇ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਈਪੀ ਅਸਟੇਟ ਥਾਣੇ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਕਰਾਈਮ ਟੀਮ ਤੋਂ ਇਲਾਵਾ ਐਫਐਸਐਲ ਨੇ ਨਵਦੀਪ ਦੇ ਕਮਰੇ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਫਿਲਹਾਲ ਉਸ ਦਾ ਕਮਰਾ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਨਵਦੀਪ ਸਿੰਘ ਦਾ ਮੋਬਾਈਲ ਜ਼ਬਤ ਕਰਕੇ ਜਾਂਚ ਲਈ ਫੋਰੈਂਸਿਕ ਟੀਮ ਕੋਲ ਭੇਜ ਦਿੱਤਾ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।ਪੁਲਿਸ ਅਨੁਸਾਰ ਨਵਦੀਪ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਪਰਿਵਾਰ ਵਿੱਚ ਪਿਤਾ ਗੋਪਾਲ ਸਿੰਘ, ਮਾਤਾ ਸਿਮਰਨਜੀਤ ਕੌਰ ਅਤੇ ਇੱਕ ਛੋਟਾ ਭਰਾ ਸ਼ਾਮਲ ਹੈ। ਪਿਤਾ ਪੰਜਾਬ ਦੇ ਇੱਕ ਕਾਲਜ ਵਿੱਚ ਲੈਕਚਰਾਰ ਹਨ, ਜਦਕਿ ਛੋਟਾ ਭਰਾ ਚੰਡੀਗੜ੍ਹ ਦੇ ਇੱਕ ਕਾਲਜ ਤੋਂ ਐਮਬੀਬੀਐਸ ਕਰ ਰਿਹਾ ਹੈ। ਐਮਬੀਬੀਐਸ ਕਰਨ ਤੋਂ ਬਾਅਦ ਨਵਦੀਪ ਕਾਲਜ ਦੇ ਨੇੜੇ ਪਾਰਸੀ ਧਰਮਸ਼ਾਲਾ ਦੇ ਇੱਕ ਕਮਰੇ ਵਿੱਚ ਰਹਿਣ ਲੱਗਾ।

Related Post