
Patiala News
0
ਥਾਣਾ ਅਨਾਜ ਮੰਡੀ ਨੇ ਕੀਤਾ ਅਣਪਛਾਤੇ ਕਾਰ ਡਰਾਈਵਰ ਵਿਰੁੱਧ ਕੇਸ ਦਰਜ
- by Jasbeer Singh
- July 3, 2024

ਥਾਣਾ ਅਨਾਜ ਮੰਡੀ ਨੇ ਕੀਤਾ ਅਣਪਛਾਤੇ ਕਾਰ ਡਰਾਈਵਰ ਵਿਰੁੱਧ ਕੇਸ ਦਰਜ ਪਟਿਆਲਾ, 3 ਜੁਲਾਈ - ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਨੇ ਸ਼ਿਕਾਇਤ ਕਰਤਾ ਕੇਵਲ ਕ੍ਰਿਸ਼ਨ ਪੁੱਤਰ ਮਨਸ਼ਾ ਰਾਮ ਵਾਸੀ ਪਿੰਡ ਆਦੋਆਨਾ ਜ਼ਿਲ੍ਹਾ ਮੋਹਾਲੀ ਹਾਲ ਪਿੰਡ ਬਾਰਨ ਪਟਿਆਲਾ ਦੀ ਸ਼ਿਕਾਇਤ ਦੇ ਅਧਾਰ ਤੇ ਅਣਪਛਾਤੇ ਕਾਰ ਡਰਾਈਵਰ ਦੇ ਵਿਰੁੱਧ ਧਾਰਾ 281, 106 ਬੀ. ਐਨ. ਐਸ. ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ 2 ਜੁਲਾਈ ਨੂੰ ਜਦੋਂ ਉਸਦੀ ਪਤਨੀ ਰੀਨਾ ਦੇਵੀ ਆਪਣੀ ਸਕੂਟਰੀ 'ਤੇ ਸਵਾਰ ਹੋ ਦੇ ਸਰਹੰਦ ਰੋਡ ਪਟਿਆਲਾ ਨੇੜੇ ਮਾਡਰਨ ਟਾਇਰ ਕੋਲ ਜਾ ਰਹੇ ਸੀ ਤਾਂ ਅਣਪਛਾਤੇ ਕਾਰ ਡਰਾਈਵਰ ਨੇ ਕਾਰ ਤੇਜ ਰਫਤਾਰ ਨਾਲ ਲਿਆ ਕੇ ਰੀਨਾ ਦੇਵੀ ਵਿੱਚ ਮਾਰੀ ਜੋ ਦੁਰਘਟਨਾ ਵਿੱਚ ਰੀਨਾ ਦੇਵੀ ਦੀ ਮੌਤ ਹੋ ਗਈ । ਪੁਲਿਸ ਨੇ ਅਣਪਛਾਤੇ ਕਾਰ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।